ਉਤਪਤ 16

ਅਤੇ ਉਸ ਨੇ ਆਖਿਆ, ਹੇ ਸਾਰਈ ਦੀ ਦਾਸੀ ਹਾਜਰਾ, ਤੂੰ ਕਿੱਥੋਂ ਆਈ ਹੈ ਅਤੇ ਕਿੱਥੇ ਜਾ ਰਹੀ ਹੈ? ਉਸਨੇ ਜਵਾਬ ਦਿੱਤਾ, “ਮੈਂ ਆਪਣੀ ਮਾਲਕਣ ਸਾਰਈ ਤੋਂ ਭੱਜ ਰਹੀ ਹਾਂ।”

Genesis 16:8 (UKJV) And he said, Hagar, Sarai's maid, whence came you? and where will you go? And she said, I flee from the face of my mistress Sarai.

6ਅਬਰਾਮ ਨੇ ਕਿਹਾ, “ਤੇਰੀ ਦਾਸੀ ਤੇਰੇ ਹੱਥ ਵਿੱਚ ਹੈ, ਉਸ ਨਾਲ ਉਹੋ ਕਰ ਜੋ ਤੈਨੂੰ ਵੱਧੀਆ ਲੱਗਦਾ ਹੈ।” ਤਦ ਸਾਰਈ ਨੇ ਹਾਜਰਾ ਨਾਲ ਬਦਸਲੂਕੀ ਕੀਤੀ, ਇਸ ਲਈ ਉਹ ਉਸ ਤੋਂ ਭੱਜ ਗਈ।

7ਯਾਹਵੇਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਵਿੱਚ ਇੱਕ ਚਸ਼ਮੇ ਦੇ ਨੇੜੇ ਲੱਭਿਆ, ਇਹ ਉਹ ਝਰਨਾ ਸੀ ਜੋ ਸ਼ੂਰ ਦੀ ਸੜਕ ਦੇ ਕਿਨਾਰੇ ਹੈ।

8ਅਤੇ ਉਸ ਨੇ ਆਖਿਆ, ਹੇ ਸਾਰਈ ਦੀ ਦਾਸੀ ਹਾਜਰਾ, ਤੂੰ ਕਿੱਥੋਂ ਆਈ ਹੈ ਅਤੇ ਕਿੱਥੇ ਜਾ ਰਹੀ ਹੈ? ਉਸਨੇ ਜਵਾਬ ਦਿੱਤਾ, “ਮੈਂ ਆਪਣੀ ਮਾਲਕਣ ਸਾਰਈ ਤੋਂ ਭੱਜ ਰਹੀ ਹਾਂ।”

9ਤਦ ਯਾਹਵੇਹ ਦੇ ਦੂਤ ਨੇ ਉਸ ਨੂੰ ਕਿਹਾ, “ਆਪਣੀ ਮਾਲਕਣ ਕੋਲ ਵਾਪਸ ਜਾ ਅਤੇ ਉਸ ਦੇ ਅਧੀਨ ਹੋ ਜਾ।”

10ਯਾਹਵੇਹ ਦੇ ਦੂਤ ਨੇ ਅੱਗੇ ਕਿਹਾ, ਮੈਂ ਤੇਰੀ ਸੰਤਾਨ ਨੂੰ ਇੰਨਾ ਵਧਾਵਾਂਗਾ ਕਿ ਉਹ ਗਿਣਨ ਯੋਗ ਨਹੀਂ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.