ਉਤਪਤ 16

ਅਬਰਾਮ ਨੇ ਕਿਹਾ, “ਤੇਰੀ ਦਾਸੀ ਤੇਰੇ ਹੱਥ ਵਿੱਚ ਹੈ, ਉਸ ਨਾਲ ਉਹੋ ਕਰ ਜੋ ਤੈਨੂੰ ਵੱਧੀਆ ਲੱਗਦਾ ਹੈ।” ਤਦ ਸਾਰਈ ਨੇ ਹਾਜਰਾ ਨਾਲ ਬਦਸਲੂਕੀ ਕੀਤੀ, ਇਸ ਲਈ ਉਹ ਉਸ ਤੋਂ ਭੱਜ ਗਈ।

Genesis 16:6 (UKJV) But Abram said unto Sarai, Behold, your maid is in yours hand; do to her as it pleases you. And when Sarai dealt hardly with her, she fled from her face.

4ਉਹ ਹਾਜਰਾ ਨਾਲ ਸੌਂ ਗਿਆ ਅਤੇ ਉਹ ਗਰਭਵਤੀ ਹੋਈ। ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ, ਤਾਂ ਉਹ ਆਪਣੀ ਮਾਲਕਣ ਨੂੰ ਤੁੱਛ ਸਮਝਣ ਲੱਗ ਪਈ।

5ਤਦ ਸਾਰਈ ਨੇ ਅਬਰਾਮ ਨੂੰ ਕਿਹਾ, “ਮੈਂ ਜੋ ਦੁੱਖ ਭੋਗ ਰਹੀ ਹਾਂ ਉਸ ਲਈ ਤੂੰ ਜ਼ਿੰਮੇਵਾਰ ਹੈ। ਮੈਂ ਆਪਣੀ ਦਾਸੀ ਨੂੰ ਤੇਰੀ ਪਤਨੀ ਹੋਣ ਲਈ ਆਪ ਦਿੱਤਾ ਅਤੇ ਹੁਣ ਜਦੋਂ ਉਹ ਜਾਣਦੀ ਹੈ ਕਿ ਉਹ ਗਰਭਵਤੀ ਹੈ, ਉਹ ਮੈਨੂੰ ਤੁੱਛ ਜਾਣਦੀ ਹੈ। ਯਾਹਵੇਹ ਤੇਰਾ ਅਤੇ ਮੇਰਾ ਨਿਆਂ ਕਰੇ।”

6ਅਬਰਾਮ ਨੇ ਕਿਹਾ, “ਤੇਰੀ ਦਾਸੀ ਤੇਰੇ ਹੱਥ ਵਿੱਚ ਹੈ, ਉਸ ਨਾਲ ਉਹੋ ਕਰ ਜੋ ਤੈਨੂੰ ਵੱਧੀਆ ਲੱਗਦਾ ਹੈ।” ਤਦ ਸਾਰਈ ਨੇ ਹਾਜਰਾ ਨਾਲ ਬਦਸਲੂਕੀ ਕੀਤੀ, ਇਸ ਲਈ ਉਹ ਉਸ ਤੋਂ ਭੱਜ ਗਈ।

7ਯਾਹਵੇਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਵਿੱਚ ਇੱਕ ਚਸ਼ਮੇ ਦੇ ਨੇੜੇ ਲੱਭਿਆ, ਇਹ ਉਹ ਝਰਨਾ ਸੀ ਜੋ ਸ਼ੂਰ ਦੀ ਸੜਕ ਦੇ ਕਿਨਾਰੇ ਹੈ।

8ਅਤੇ ਉਸ ਨੇ ਆਖਿਆ, ਹੇ ਸਾਰਈ ਦੀ ਦਾਸੀ ਹਾਜਰਾ, ਤੂੰ ਕਿੱਥੋਂ ਆਈ ਹੈ ਅਤੇ ਕਿੱਥੇ ਜਾ ਰਹੀ ਹੈ? ਉਸਨੇ ਜਵਾਬ ਦਿੱਤਾ, “ਮੈਂ ਆਪਣੀ ਮਾਲਕਣ ਸਾਰਈ ਤੋਂ ਭੱਜ ਰਹੀ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.