ਉਤਪਤ 17

ਇਹ ਮੇਰਾ ਨੇਮ ਤੇਰੇ ਨਾਲ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਨਾਲ ਹੈ, ਜਿਸ ਨੇਮ ਦੀ ਤੂੰ ਪਾਲਣਾ ਕਰਨੀ ਹੈ: ਤੁਹਾਡੇ ਵਿੱਚੋਂ ਹਰੇਕ ਪੁਰਖ ਦੀ ਸੁੰਨਤ ਕੀਤੀ ਜਾਵੇ।

Genesis 17:10 (UKJV) This is my covenant, which all of you shall keep, between me and you and your seed after you; Every male child among you shall be circumcised.

8ਕਨਾਨ ਦੀ ਸਾਰੀ ਧਰਤੀ ਜਿੱਥੇ ਤੁਸੀਂ ਹੁਣ ਪਰਦੇਸੀ ਹੋ ਕੇ ਵੱਸਦੇ ਹੋ, ਮੈਂ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੇ ਉੱਤਰਾਧਿਕਾਰੀਆਂ ਨੂੰ ਸਦੀਪਕ ਅਧਿਕਾਰ ਵਜੋਂ ਦੇ ਦਿਆਂਗਾ ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।”

9ਤਦ ਪਰਮੇਸ਼ਵਰ ਨੇ ਅਬਰਾਹਾਮ ਨੂੰ ਕਿਹਾ, “ਤੂੰ ਮੇਰੇ ਨੇਮ ਦੀ ਪਾਲਣਾ ਕਰ ਤੂੰ ਅਤੇ ਤੇਰੇ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਇਸ ਨੇਮ ਦੀ ਪਾਲਣਾ ਕਰਨ।

10ਇਹ ਮੇਰਾ ਨੇਮ ਤੇਰੇ ਨਾਲ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਨਾਲ ਹੈ, ਜਿਸ ਨੇਮ ਦੀ ਤੂੰ ਪਾਲਣਾ ਕਰਨੀ ਹੈ: ਤੁਹਾਡੇ ਵਿੱਚੋਂ ਹਰੇਕ ਪੁਰਖ ਦੀ ਸੁੰਨਤ ਕੀਤੀ ਜਾਵੇ।

11ਤੁਸੀਂ ਆਪਣੇ ਬਦਨ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ।

12ਆਉਣ ਵਾਲੀਆਂ ਪੀੜ੍ਹੀਆਂ ਲਈ ਤੁਹਾਡੇ ਵਿੱਚੋਂ ਹਰ ਇੱਕ ਆਦਮੀ ਦੀ ਸੁੰਨਤ ਹੋਣੀ ਚਾਹੀਦੀ ਹੈ ਜੋ ਅੱਠ ਦਿਨਾਂ ਦਾ ਹੈ, ਉਹਨਾਂ ਵਿੱਚ ਜਿਹੜੇ ਤੁਹਾਡੇ ਘਰ ਵਿੱਚ ਜੰਮੇ ਹਨ ਜਾਂ ਪਰਦੇਸੀਆਂ ਤੋਂ ਪੈਸੇ ਨਾਲ ਖਰੀਦੇ ਗਏ ਹਨ, ਜਿਹੜੇ ਤੁਹਾਡੀ ਸੰਤਾਨ ਨਹੀਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.