ਉਤਪਤ 17

ਤੁਸੀਂ ਆਪਣੇ ਬਦਨ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ।

Genesis 17:11 (UKJV) And all of you shall circumcise the flesh of your foreskin; and it shall be a token of the covenant between me and you.

9ਤਦ ਪਰਮੇਸ਼ਵਰ ਨੇ ਅਬਰਾਹਾਮ ਨੂੰ ਕਿਹਾ, “ਤੂੰ ਮੇਰੇ ਨੇਮ ਦੀ ਪਾਲਣਾ ਕਰ ਤੂੰ ਅਤੇ ਤੇਰੇ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਇਸ ਨੇਮ ਦੀ ਪਾਲਣਾ ਕਰਨ।

10ਇਹ ਮੇਰਾ ਨੇਮ ਤੇਰੇ ਨਾਲ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਨਾਲ ਹੈ, ਜਿਸ ਨੇਮ ਦੀ ਤੂੰ ਪਾਲਣਾ ਕਰਨੀ ਹੈ: ਤੁਹਾਡੇ ਵਿੱਚੋਂ ਹਰੇਕ ਪੁਰਖ ਦੀ ਸੁੰਨਤ ਕੀਤੀ ਜਾਵੇ।

11ਤੁਸੀਂ ਆਪਣੇ ਬਦਨ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ।

12ਆਉਣ ਵਾਲੀਆਂ ਪੀੜ੍ਹੀਆਂ ਲਈ ਤੁਹਾਡੇ ਵਿੱਚੋਂ ਹਰ ਇੱਕ ਆਦਮੀ ਦੀ ਸੁੰਨਤ ਹੋਣੀ ਚਾਹੀਦੀ ਹੈ ਜੋ ਅੱਠ ਦਿਨਾਂ ਦਾ ਹੈ, ਉਹਨਾਂ ਵਿੱਚ ਜਿਹੜੇ ਤੁਹਾਡੇ ਘਰ ਵਿੱਚ ਜੰਮੇ ਹਨ ਜਾਂ ਪਰਦੇਸੀਆਂ ਤੋਂ ਪੈਸੇ ਨਾਲ ਖਰੀਦੇ ਗਏ ਹਨ, ਜਿਹੜੇ ਤੁਹਾਡੀ ਸੰਤਾਨ ਨਹੀਂ ਹਨ।

13ਭਾਵੇਂ ਤੁਹਾਡੇ ਘਰ ਵਿੱਚ ਜੰਮੇ ਹੋਣ ਜਾਂ ਤੁਹਾਡੇ ਪੈਸੇ ਨਾਲ ਖਰੀਦੇ ਗਏ ਹੋਣ, ਉਹਨਾਂ ਦੀ ਸੁੰਨਤ ਹੋਣੀ ਚਾਹੀਦੀ ਹੈ। ਤੁਹਾਡੇ ਸਰੀਰ ਵਿੱਚ ਮੇਰਾ ਨੇਮ ਇੱਕ ਸਦੀਵੀ ਨੇਮ ਹੋਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.