10ਇਹ ਮੇਰਾ ਨੇਮ ਤੇਰੇ ਨਾਲ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਨਾਲ ਹੈ, ਜਿਸ ਨੇਮ ਦੀ ਤੂੰ ਪਾਲਣਾ ਕਰਨੀ ਹੈ: ਤੁਹਾਡੇ ਵਿੱਚੋਂ ਹਰੇਕ ਪੁਰਖ ਦੀ ਸੁੰਨਤ ਕੀਤੀ ਜਾਵੇ।
11ਤੁਸੀਂ ਆਪਣੇ ਬਦਨ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ।
12ਆਉਣ ਵਾਲੀਆਂ ਪੀੜ੍ਹੀਆਂ ਲਈ ਤੁਹਾਡੇ ਵਿੱਚੋਂ ਹਰ ਇੱਕ ਆਦਮੀ ਦੀ ਸੁੰਨਤ ਹੋਣੀ ਚਾਹੀਦੀ ਹੈ ਜੋ ਅੱਠ ਦਿਨਾਂ ਦਾ ਹੈ, ਉਹਨਾਂ ਵਿੱਚ ਜਿਹੜੇ ਤੁਹਾਡੇ ਘਰ ਵਿੱਚ ਜੰਮੇ ਹਨ ਜਾਂ ਪਰਦੇਸੀਆਂ ਤੋਂ ਪੈਸੇ ਨਾਲ ਖਰੀਦੇ ਗਏ ਹਨ, ਜਿਹੜੇ ਤੁਹਾਡੀ ਸੰਤਾਨ ਨਹੀਂ ਹਨ।
13ਭਾਵੇਂ ਤੁਹਾਡੇ ਘਰ ਵਿੱਚ ਜੰਮੇ ਹੋਣ ਜਾਂ ਤੁਹਾਡੇ ਪੈਸੇ ਨਾਲ ਖਰੀਦੇ ਗਏ ਹੋਣ, ਉਹਨਾਂ ਦੀ ਸੁੰਨਤ ਹੋਣੀ ਚਾਹੀਦੀ ਹੈ। ਤੁਹਾਡੇ ਸਰੀਰ ਵਿੱਚ ਮੇਰਾ ਨੇਮ ਇੱਕ ਸਦੀਵੀ ਨੇਮ ਹੋਣਾ ਹੈ।
14ਜਿਹੜਾ ਵੀ ਅਸੁੰਨਤੀ ਪੁਰਸ਼, ਜਿਸ ਦੀ ਸਰੀਰ ਵਿੱਚ ਸੁੰਨਤ ਨਹੀਂ ਹੋਈ, ਉਹ ਆਪਣੇ ਲੋਕਾਂ ਵਿੱਚੋਂ ਅਲੱਗ ਕਰ ਦਿੱਤਾ ਜਾਵੇਗਾ। ਕਿਉਂਕਿ ਉਸਨੇ ਮੇਰਾ ਨੇਮ ਤੋੜ ਦਿੱਤਾ ਹੈ।”