ਉਤਪਤ 17

ਤਦ ਪਰਮੇਸ਼ਵਰ ਨੇ ਆਖਿਆ, “ਹਾਂ, ਪਰ ਤੇਰੀ ਪਤਨੀ ਸਾਰਾਹ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਹ ਨੂੰ ਇਸਹਾਕ ਆਖੇਂਗਾ ਅਤੇ ਮੈਂ ਉਹ ਦੇ ਨਾਲ ਆਪਣਾ ਨੇਮ ਉਸ ਤੋਂ ਬਾਅਦ ਉਸ ਦੀ ਸੰਤਾਨ ਲਈ ਸਦੀਪਕ ਨੇਮ ਵਜੋਂ ਕਾਇਮ ਕਰਾਂਗਾ।

Genesis 17:19 (UKJV) And God said, Sarah your wife shall bear you a son indeed; and you shall call his name Isaac: and I will establish my covenant with him for an everlasting covenant, and with his seed after him.

17ਅਬਰਾਹਾਮ ਮੂਧੇ ਮੂੰਹ ਡਿੱਗ ਪਿਆ। ਉਹ ਹੱਸਿਆ ਅਤੇ ਆਪਣੇ ਆਪ ਨੂੰ ਕਿਹਾ, “ਕੀ 100 ਸਾਲ ਦੇ ਮਨੁੱਖ ਲਈ ਪੁੱਤਰ ਪੈਦਾ ਹੋਵੇਗਾ? ਕੀ ਸਾਰਾਹ 90 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਨਮ ਦੇਵੇਗੀ?”

18ਅਤੇ ਅਬਰਾਹਾਮ ਨੇ ਪਰਮੇਸ਼ਵਰ ਨੂੰ ਆਖਿਆ, ਜੇ ਇਸਮਾਏਲ ਤੇਰੀ ਬਰਕਤ ਵਿੱਚ ਜਿਉਂਦਾ ਰਹੇ!

19ਤਦ ਪਰਮੇਸ਼ਵਰ ਨੇ ਆਖਿਆ, “ਹਾਂ, ਪਰ ਤੇਰੀ ਪਤਨੀ ਸਾਰਾਹ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਹ ਨੂੰ ਇਸਹਾਕ ਆਖੇਂਗਾ ਅਤੇ ਮੈਂ ਉਹ ਦੇ ਨਾਲ ਆਪਣਾ ਨੇਮ ਉਸ ਤੋਂ ਬਾਅਦ ਉਸ ਦੀ ਸੰਤਾਨ ਲਈ ਸਦੀਪਕ ਨੇਮ ਵਜੋਂ ਕਾਇਮ ਕਰਾਂਗਾ।

20ਅਤੇ ਇਸਮਾਏਲ ਲਈ, ਮੈਂ ਤੇਰੀ ਸੁਣੀ ਹੈ: ਮੈਂ ਉਸਨੂੰ ਜ਼ਰੂਰ ਅਸੀਸ ਦਿਆਂਗਾ; ਮੈਂ ਉਸਨੂੰ ਫਲਦਾਇਕ ਬਣਾਵਾਂਗਾ ਅਤੇ ਉਸਦੀ ਗਿਣਤੀ ਬਹੁਤ ਵਧਾਵਾਂਗਾ। ਉਹ ਬਾਰਾਂ ਸ਼ਾਸਕਾਂ ਦਾ ਪਿਤਾ ਹੋਵੇਗਾ, ਅਤੇ ਮੈਂ ਉਸਨੂੰ ਇੱਕ ਮਹਾਨ ਕੌਮ ਬਣਾਵਾਂਗਾ।

21ਪਰ ਮੈਂ ਆਪਣਾ ਨੇਮ ਇਸਹਾਕ ਨਾਲ ਬੰਨ੍ਹਾਂਗਾ, ਜਿਸ ਨੂੰ ਸਾਰਾਹ ਅਗਲੇ ਸਾਲ ਇਸ ਸਮੇਂ ਤੱਕ ਤੇਰੇ ਲਈ ਜਨਮ ਦੇਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.