ਉਤਪਤ 17

ਅਤੇ ਇਸਮਾਏਲ ਲਈ, ਮੈਂ ਤੇਰੀ ਸੁਣੀ ਹੈ: ਮੈਂ ਉਸਨੂੰ ਜ਼ਰੂਰ ਅਸੀਸ ਦਿਆਂਗਾ; ਮੈਂ ਉਸਨੂੰ ਫਲਦਾਇਕ ਬਣਾਵਾਂਗਾ ਅਤੇ ਉਸਦੀ ਗਿਣਤੀ ਬਹੁਤ ਵਧਾਵਾਂਗਾ। ਉਹ ਬਾਰਾਂ ਸ਼ਾਸਕਾਂ ਦਾ ਪਿਤਾ ਹੋਵੇਗਾ, ਅਤੇ ਮੈਂ ਉਸਨੂੰ ਇੱਕ ਮਹਾਨ ਕੌਮ ਬਣਾਵਾਂਗਾ।

Genesis 17:20 (UKJV) And as for Ishmael, I have heard you: Behold, I have blessed him, and will make him fruitful, and will multiply him exceedingly; twelve princes shall he brought forth, and I will make him a great nation.

18ਅਤੇ ਅਬਰਾਹਾਮ ਨੇ ਪਰਮੇਸ਼ਵਰ ਨੂੰ ਆਖਿਆ, ਜੇ ਇਸਮਾਏਲ ਤੇਰੀ ਬਰਕਤ ਵਿੱਚ ਜਿਉਂਦਾ ਰਹੇ!

19ਤਦ ਪਰਮੇਸ਼ਵਰ ਨੇ ਆਖਿਆ, “ਹਾਂ, ਪਰ ਤੇਰੀ ਪਤਨੀ ਸਾਰਾਹ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਹ ਨੂੰ ਇਸਹਾਕ ਆਖੇਂਗਾ ਅਤੇ ਮੈਂ ਉਹ ਦੇ ਨਾਲ ਆਪਣਾ ਨੇਮ ਉਸ ਤੋਂ ਬਾਅਦ ਉਸ ਦੀ ਸੰਤਾਨ ਲਈ ਸਦੀਪਕ ਨੇਮ ਵਜੋਂ ਕਾਇਮ ਕਰਾਂਗਾ।

20ਅਤੇ ਇਸਮਾਏਲ ਲਈ, ਮੈਂ ਤੇਰੀ ਸੁਣੀ ਹੈ: ਮੈਂ ਉਸਨੂੰ ਜ਼ਰੂਰ ਅਸੀਸ ਦਿਆਂਗਾ; ਮੈਂ ਉਸਨੂੰ ਫਲਦਾਇਕ ਬਣਾਵਾਂਗਾ ਅਤੇ ਉਸਦੀ ਗਿਣਤੀ ਬਹੁਤ ਵਧਾਵਾਂਗਾ। ਉਹ ਬਾਰਾਂ ਸ਼ਾਸਕਾਂ ਦਾ ਪਿਤਾ ਹੋਵੇਗਾ, ਅਤੇ ਮੈਂ ਉਸਨੂੰ ਇੱਕ ਮਹਾਨ ਕੌਮ ਬਣਾਵਾਂਗਾ।

21ਪਰ ਮੈਂ ਆਪਣਾ ਨੇਮ ਇਸਹਾਕ ਨਾਲ ਬੰਨ੍ਹਾਂਗਾ, ਜਿਸ ਨੂੰ ਸਾਰਾਹ ਅਗਲੇ ਸਾਲ ਇਸ ਸਮੇਂ ਤੱਕ ਤੇਰੇ ਲਈ ਜਨਮ ਦੇਵੇਗੀ।”

22ਜਦੋਂ ਉਹ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ਵਰ ਉਹ ਦੇ ਕੋਲੋਂ ਉੱਠ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.