19ਤਦ ਪਰਮੇਸ਼ਵਰ ਨੇ ਆਖਿਆ, “ਹਾਂ, ਪਰ ਤੇਰੀ ਪਤਨੀ ਸਾਰਾਹ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਹ ਨੂੰ ਇਸਹਾਕ ਆਖੇਂਗਾ ਅਤੇ ਮੈਂ ਉਹ ਦੇ ਨਾਲ ਆਪਣਾ ਨੇਮ ਉਸ ਤੋਂ ਬਾਅਦ ਉਸ ਦੀ ਸੰਤਾਨ ਲਈ ਸਦੀਪਕ ਨੇਮ ਵਜੋਂ ਕਾਇਮ ਕਰਾਂਗਾ।
20ਅਤੇ ਇਸਮਾਏਲ ਲਈ, ਮੈਂ ਤੇਰੀ ਸੁਣੀ ਹੈ: ਮੈਂ ਉਸਨੂੰ ਜ਼ਰੂਰ ਅਸੀਸ ਦਿਆਂਗਾ; ਮੈਂ ਉਸਨੂੰ ਫਲਦਾਇਕ ਬਣਾਵਾਂਗਾ ਅਤੇ ਉਸਦੀ ਗਿਣਤੀ ਬਹੁਤ ਵਧਾਵਾਂਗਾ। ਉਹ ਬਾਰਾਂ ਸ਼ਾਸਕਾਂ ਦਾ ਪਿਤਾ ਹੋਵੇਗਾ, ਅਤੇ ਮੈਂ ਉਸਨੂੰ ਇੱਕ ਮਹਾਨ ਕੌਮ ਬਣਾਵਾਂਗਾ।
21ਪਰ ਮੈਂ ਆਪਣਾ ਨੇਮ ਇਸਹਾਕ ਨਾਲ ਬੰਨ੍ਹਾਂਗਾ, ਜਿਸ ਨੂੰ ਸਾਰਾਹ ਅਗਲੇ ਸਾਲ ਇਸ ਸਮੇਂ ਤੱਕ ਤੇਰੇ ਲਈ ਜਨਮ ਦੇਵੇਗੀ।”
22ਜਦੋਂ ਉਹ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ਵਰ ਉਹ ਦੇ ਕੋਲੋਂ ਉੱਠ ਗਿਆ।
23ਉਸੇ ਦਿਨ ਅਬਰਾਹਾਮ ਨੇ ਆਪਣੇ ਪੁੱਤਰ ਇਸਮਾਏਲ ਨੂੰ ਅਤੇ ਉਹਨਾਂ ਸਭਨਾਂ ਨੂੰ ਜੋ ਉਸ ਦੇ ਘਰ ਵਿੱਚ ਜੰਮੇ ਜਾਂ ਆਪਣੇ ਪੈਸੇ ਨਾਲ ਖਰੀਦੇ ਸਨ, ਆਪਣੇ ਘਰ ਦੇ ਹਰੇਕ ਪੁਰਖ ਨੂੰ ਲੈ ਕੇ ਉਹਨਾਂ ਦੀ ਸੁੰਨਤ ਕੀਤੀ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਕਿਹਾ ਸੀ।