ਉਤਪਤ 17

ਉਸੇ ਦਿਨ ਅਬਰਾਹਾਮ ਨੇ ਆਪਣੇ ਪੁੱਤਰ ਇਸਮਾਏਲ ਨੂੰ ਅਤੇ ਉਹਨਾਂ ਸਭਨਾਂ ਨੂੰ ਜੋ ਉਸ ਦੇ ਘਰ ਵਿੱਚ ਜੰਮੇ ਜਾਂ ਆਪਣੇ ਪੈਸੇ ਨਾਲ ਖਰੀਦੇ ਸਨ, ਆਪਣੇ ਘਰ ਦੇ ਹਰੇਕ ਪੁਰਖ ਨੂੰ ਲੈ ਕੇ ਉਹਨਾਂ ਦੀ ਸੁੰਨਤ ਕੀਤੀ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਕਿਹਾ ਸੀ।

Genesis 17:23 (UKJV) And Abraham took Ishmael his son, and all that were born in his house, and all that were bought with his money, every male among the men of Abraham's house; and circumcised the flesh of their foreskin in the very same day, as God had said unto him.

21ਪਰ ਮੈਂ ਆਪਣਾ ਨੇਮ ਇਸਹਾਕ ਨਾਲ ਬੰਨ੍ਹਾਂਗਾ, ਜਿਸ ਨੂੰ ਸਾਰਾਹ ਅਗਲੇ ਸਾਲ ਇਸ ਸਮੇਂ ਤੱਕ ਤੇਰੇ ਲਈ ਜਨਮ ਦੇਵੇਗੀ।”

22ਜਦੋਂ ਉਹ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ਵਰ ਉਹ ਦੇ ਕੋਲੋਂ ਉੱਠ ਗਿਆ।

23ਉਸੇ ਦਿਨ ਅਬਰਾਹਾਮ ਨੇ ਆਪਣੇ ਪੁੱਤਰ ਇਸਮਾਏਲ ਨੂੰ ਅਤੇ ਉਹਨਾਂ ਸਭਨਾਂ ਨੂੰ ਜੋ ਉਸ ਦੇ ਘਰ ਵਿੱਚ ਜੰਮੇ ਜਾਂ ਆਪਣੇ ਪੈਸੇ ਨਾਲ ਖਰੀਦੇ ਸਨ, ਆਪਣੇ ਘਰ ਦੇ ਹਰੇਕ ਪੁਰਖ ਨੂੰ ਲੈ ਕੇ ਉਹਨਾਂ ਦੀ ਸੁੰਨਤ ਕੀਤੀ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਕਿਹਾ ਸੀ।

24ਜਦੋਂ ਅਬਰਾਹਾਮ ਦੀ ਸੁੰਨਤ ਹੋਈ ਤਾਂ ਉਹ 99 ਸਾਲਾਂ ਦਾ ਸੀ,

25ਅਤੇ ਉਸ ਦਾ ਪੁੱਤਰ ਇਸਮਾਏਲ 13 ਸਾਲਾਂ ਦਾ ਸੀ ਜਦੋਂ ਉਸ ਦੀ ਸੁੰਨਤ ਹੋਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.