22ਜਦੋਂ ਉਹ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ਵਰ ਉਹ ਦੇ ਕੋਲੋਂ ਉੱਠ ਗਿਆ।
23ਉਸੇ ਦਿਨ ਅਬਰਾਹਾਮ ਨੇ ਆਪਣੇ ਪੁੱਤਰ ਇਸਮਾਏਲ ਨੂੰ ਅਤੇ ਉਹਨਾਂ ਸਭਨਾਂ ਨੂੰ ਜੋ ਉਸ ਦੇ ਘਰ ਵਿੱਚ ਜੰਮੇ ਜਾਂ ਆਪਣੇ ਪੈਸੇ ਨਾਲ ਖਰੀਦੇ ਸਨ, ਆਪਣੇ ਘਰ ਦੇ ਹਰੇਕ ਪੁਰਖ ਨੂੰ ਲੈ ਕੇ ਉਹਨਾਂ ਦੀ ਸੁੰਨਤ ਕੀਤੀ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਕਿਹਾ ਸੀ।
24ਜਦੋਂ ਅਬਰਾਹਾਮ ਦੀ ਸੁੰਨਤ ਹੋਈ ਤਾਂ ਉਹ 99 ਸਾਲਾਂ ਦਾ ਸੀ,
25ਅਤੇ ਉਸ ਦਾ ਪੁੱਤਰ ਇਸਮਾਏਲ 13 ਸਾਲਾਂ ਦਾ ਸੀ ਜਦੋਂ ਉਸ ਦੀ ਸੁੰਨਤ ਹੋਈ ਸੀ।
26ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਸੁੰਨਤ ਉਸੇ ਦਿਨ ਹੋਈ।