ਉਤਪਤ 18

ਤਦ ਯਾਹਵੇਹ ਨੇ ਅਬਰਾਹਾਮ ਨੂੰ ਕਿਹਾ, “ਸਾਰਾਹ ਨੇ ਕਿਉਂ ਹੱਸ ਕੇ ਕਿਹਾ, ‘ਕੀ ਹੁਣ ਮੈਂ ਬੁੱਢੀ ਹੋ ਗਈ ਹਾਂ, ਕੀ ਮੈਂ ਸੱਚ-ਮੁੱਚ ਪੁੱਤਰ ਨੂੰ ਜਨਮ ਦੇਵਾਂਗੀ?’

Genesis 18:13 (UKJV) And the LORD said unto Abraham, Wherefore did Sarah laugh, saying, Shall I certainly bear a child, which am old?

11ਅਬਰਾਹਾਮ ਅਤੇ ਸਾਰਾਹ ਬਹੁਤ ਬੁੱਢੇ ਹੋ ਚੁੱਕੇ ਸਨ ਅਤੇ ਸਾਰਾਹ ਜਣਨ ਦੀ ਉਮਰ ਤੋਂ ਲੰਘ ਚੁੱਕੀ ਸੀ।

12ਤਾਂ ਸਾਰਾਹ ਆਪਣੇ-ਆਪ ਨਾਲ ਹੱਸ ਪਈ ਜਿਵੇਂ ਉਹ ਸੋਚਦੀ ਸੀ, “ਹੁਣ ਮੈਂ ਕਮਜ਼ੋਰ ਹੋ ਗਈ ਹਾਂ ਅਤੇ ਮੇਰਾ ਸੁਆਮੀ ਬੁੱਢਾ ਹੋ ਗਿਆ ਹੈ, ਕੀ ਹੁਣ ਮੈਨੂੰ ਇਹ ਖੁਸ਼ੀ ਮਿਲੇਗੀ?”

13ਤਦ ਯਾਹਵੇਹ ਨੇ ਅਬਰਾਹਾਮ ਨੂੰ ਕਿਹਾ, “ਸਾਰਾਹ ਨੇ ਕਿਉਂ ਹੱਸ ਕੇ ਕਿਹਾ, ‘ਕੀ ਹੁਣ ਮੈਂ ਬੁੱਢੀ ਹੋ ਗਈ ਹਾਂ, ਕੀ ਮੈਂ ਸੱਚ-ਮੁੱਚ ਪੁੱਤਰ ਨੂੰ ਜਨਮ ਦੇਵਾਂਗੀ?’

14ਕੀ ਕੋਈ ਚੀਜ਼ ਯਾਹਵੇਹ ਪਰਮੇਸ਼ਵਰ ਲਈ ਬਹੁਤ ਔਖੀ ਹੈ? ਮੈਂ ਅਗਲੇ ਸਾਲ ਨਿਸ਼ਚਿਤ ਸਮੇਂ ਤੇ ਤੇਰੇ ਕੋਲ ਵਾਪਸ ਆਵਾਂਗਾ ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।”

15ਸਾਰਾਹ ਡਰ ਗਈ, ਇਸ ਲਈ ਉਸਨੇ ਝੂਠ ਬੋਲਿਆ ਅਤੇ ਕਿਹਾ, “ਮੈਂ ਨਹੀਂ ਹੱਸੀ।” ਪਰ ਉਸਨੇ ਕਿਹਾ, “ਹਾਂ, ਤੂੰ ਜ਼ਰੂਰ ਹੱਸੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.