12ਤਾਂ ਸਾਰਾਹ ਆਪਣੇ-ਆਪ ਨਾਲ ਹੱਸ ਪਈ ਜਿਵੇਂ ਉਹ ਸੋਚਦੀ ਸੀ, “ਹੁਣ ਮੈਂ ਕਮਜ਼ੋਰ ਹੋ ਗਈ ਹਾਂ ਅਤੇ ਮੇਰਾ ਸੁਆਮੀ ਬੁੱਢਾ ਹੋ ਗਿਆ ਹੈ, ਕੀ ਹੁਣ ਮੈਨੂੰ ਇਹ ਖੁਸ਼ੀ ਮਿਲੇਗੀ?”
13ਤਦ ਯਾਹਵੇਹ ਨੇ ਅਬਰਾਹਾਮ ਨੂੰ ਕਿਹਾ, “ਸਾਰਾਹ ਨੇ ਕਿਉਂ ਹੱਸ ਕੇ ਕਿਹਾ, ‘ਕੀ ਹੁਣ ਮੈਂ ਬੁੱਢੀ ਹੋ ਗਈ ਹਾਂ, ਕੀ ਮੈਂ ਸੱਚ-ਮੁੱਚ ਪੁੱਤਰ ਨੂੰ ਜਨਮ ਦੇਵਾਂਗੀ?’
14ਕੀ ਕੋਈ ਚੀਜ਼ ਯਾਹਵੇਹ ਪਰਮੇਸ਼ਵਰ ਲਈ ਬਹੁਤ ਔਖੀ ਹੈ? ਮੈਂ ਅਗਲੇ ਸਾਲ ਨਿਸ਼ਚਿਤ ਸਮੇਂ ਤੇ ਤੇਰੇ ਕੋਲ ਵਾਪਸ ਆਵਾਂਗਾ ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।”
15ਸਾਰਾਹ ਡਰ ਗਈ, ਇਸ ਲਈ ਉਸਨੇ ਝੂਠ ਬੋਲਿਆ ਅਤੇ ਕਿਹਾ, “ਮੈਂ ਨਹੀਂ ਹੱਸੀ।” ਪਰ ਉਸਨੇ ਕਿਹਾ, “ਹਾਂ, ਤੂੰ ਜ਼ਰੂਰ ਹੱਸੀ ਹੈ।”
16ਜਦੋਂ ਉਹ ਆਦਮੀ ਜਾਣ ਲਈ ਉੱਠੇ ਉਹਨਾਂ ਨੇ ਸੋਦੋਮ ਵੱਲ ਵੇਖਿਆ ਅਤੇ ਅਬਰਾਹਾਮ ਉਹਨਾਂ ਦੇ ਨਾਲ-ਨਾਲ ਚੱਲਿਆ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਰਾਹ ਵਿੱਚ ਵੇਖ ਸਕੇ।