ਉਤਪਤ 18

ਸਾਰਾਹ ਡਰ ਗਈ, ਇਸ ਲਈ ਉਸਨੇ ਝੂਠ ਬੋਲਿਆ ਅਤੇ ਕਿਹਾ, “ਮੈਂ ਨਹੀਂ ਹੱਸੀ।” ਪਰ ਉਸਨੇ ਕਿਹਾ, “ਹਾਂ, ਤੂੰ ਜ਼ਰੂਰ ਹੱਸੀ ਹੈ।”

Genesis 18:15 (UKJV) Then Sarah denied, saying, I laughed not; for she was afraid. And he said, Nay; but you did laugh.

13ਤਦ ਯਾਹਵੇਹ ਨੇ ਅਬਰਾਹਾਮ ਨੂੰ ਕਿਹਾ, “ਸਾਰਾਹ ਨੇ ਕਿਉਂ ਹੱਸ ਕੇ ਕਿਹਾ, ‘ਕੀ ਹੁਣ ਮੈਂ ਬੁੱਢੀ ਹੋ ਗਈ ਹਾਂ, ਕੀ ਮੈਂ ਸੱਚ-ਮੁੱਚ ਪੁੱਤਰ ਨੂੰ ਜਨਮ ਦੇਵਾਂਗੀ?’

14ਕੀ ਕੋਈ ਚੀਜ਼ ਯਾਹਵੇਹ ਪਰਮੇਸ਼ਵਰ ਲਈ ਬਹੁਤ ਔਖੀ ਹੈ? ਮੈਂ ਅਗਲੇ ਸਾਲ ਨਿਸ਼ਚਿਤ ਸਮੇਂ ਤੇ ਤੇਰੇ ਕੋਲ ਵਾਪਸ ਆਵਾਂਗਾ ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।”

15ਸਾਰਾਹ ਡਰ ਗਈ, ਇਸ ਲਈ ਉਸਨੇ ਝੂਠ ਬੋਲਿਆ ਅਤੇ ਕਿਹਾ, “ਮੈਂ ਨਹੀਂ ਹੱਸੀ।” ਪਰ ਉਸਨੇ ਕਿਹਾ, “ਹਾਂ, ਤੂੰ ਜ਼ਰੂਰ ਹੱਸੀ ਹੈ।”

16ਜਦੋਂ ਉਹ ਆਦਮੀ ਜਾਣ ਲਈ ਉੱਠੇ ਉਹਨਾਂ ਨੇ ਸੋਦੋਮ ਵੱਲ ਵੇਖਿਆ ਅਤੇ ਅਬਰਾਹਾਮ ਉਹਨਾਂ ਦੇ ਨਾਲ-ਨਾਲ ਚੱਲਿਆ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਰਾਹ ਵਿੱਚ ਵੇਖ ਸਕੇ।

17ਤਦ ਯਾਹਵੇਹ ਨੇ ਆਖਿਆ, ਕੀ ਮੈਂ ਅਬਰਾਹਾਮ ਤੋਂ ਉਹ ਗੱਲ ਲੁਕਾਵਾਂ ਜੋ ਮੈਂ ਕਰਨ ਵਾਲਾ ਹਾਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.