ਉਤਪਤ 18

ਮੈਂ ਤੁਹਾਡੇ ਲਈ ਕੁਝ ਖਾਣ ਲਈ ਲਿਆਵਾਂ ਤਾਂ ਜੋ ਤੁਸੀਂ ਤਰੋ-ਤਾਜ਼ਾ ਹੋ ਸਕੋ ਅਤੇ ਫਿਰ ਆਪਣੇ ਰਾਹ ਚੱਲ ਸਕੋ, ਹੁਣ ਜਦੋਂ ਤੁਸੀਂ ਆਪਣੇ ਸੇਵਕ ਕੋਲ ਆਏ ਹੋ।” ਉਹਨਾਂ ਨੇ ਜਵਾਬ ਦਿੱਤਾ, “ਜਿਵੇਂ ਤੂੰ ਕਹਿੰਦਾ ਹੈ ਉਸੇ ਤਰ੍ਹਾਂ ਕਰ।”

Genesis 18:5 (UKJV) And I will fetch a morsel of bread, and comfort all of you your hearts; after that all of you shall pass on: for therefore are all of you come to your servant. And they said, So do, as you have said.

3ਉਸ ਨੇ ਆਖਿਆ, “ਹੇ ਯਾਹਵੇਹ! ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚਲੇ ਨਾ ਜਾਣਾ।

4ਮੈਂ ਥੋੜ੍ਹਾ ਜਿਹਾ ਪਾਣੀ ਲਿਆਉਂਦਾ ਹਾਂ ਅਤੇ ਤੁਸੀਂ ਸਾਰੇ ਆਪਣੇ ਪੈਰ ਧੋਵੋ ਅਤੇ ਇਸ ਰੁੱਖ ਦੇ ਹੇਠਾਂ ਆਰਾਮ ਕਰੋ।

5ਮੈਂ ਤੁਹਾਡੇ ਲਈ ਕੁਝ ਖਾਣ ਲਈ ਲਿਆਵਾਂ ਤਾਂ ਜੋ ਤੁਸੀਂ ਤਰੋ-ਤਾਜ਼ਾ ਹੋ ਸਕੋ ਅਤੇ ਫਿਰ ਆਪਣੇ ਰਾਹ ਚੱਲ ਸਕੋ, ਹੁਣ ਜਦੋਂ ਤੁਸੀਂ ਆਪਣੇ ਸੇਵਕ ਕੋਲ ਆਏ ਹੋ।” ਉਹਨਾਂ ਨੇ ਜਵਾਬ ਦਿੱਤਾ, “ਜਿਵੇਂ ਤੂੰ ਕਹਿੰਦਾ ਹੈ ਉਸੇ ਤਰ੍ਹਾਂ ਕਰ।”

6ਤਾਂ ਅਬਰਾਹਾਮ ਜਲਦੀ ਨਾਲ ਸਾਰਾਹ ਕੋਲ ਤੰਬੂ ਵਿੱਚ ਗਿਆ। ਉਸਨੇ ਕਿਹਾ, “ਛੇਤੀ ਨਾਲ ਤਿੰਨ ਮਾਪ ਮੈਦਾ ਗੁੰਨ੍ਹ ਕੇ ਰੋਟੀਆਂ ਪਕਾ।”

7ਤਦ ਅਬਰਾਹਾਮ ਇੱਜੜ ਵੱਲ ਭੱਜਿਆ ਅਤੇ ਇੱਕ ਪਸੰਦੀਦਾ ਕੋਮਲ ਵੱਛਾ ਚੁਣਿਆ ਅਤੇ ਇੱਕ ਨੌਕਰ ਨੂੰ ਦਿੱਤਾ ਅਤੇ ਉਸ ਨੇ ਜਲਦੀ ਨਾਲ ਉਸਨੂੰ ਤਿਆਰ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.