ਉਤਪਤ 19

ਜਦ ਸਵੇਰ ਹੋਈ ਤਾਂ ਦੂਤਾਂ ਨੇ ਲੂਤ ਨੂੰ ਬੇਨਤੀ ਕੀਤੀ, “ਜਲਦੀ ਕਰ! ਆਪਣੀ ਪਤਨੀ ਅਤੇ ਆਪਣੀਆਂ ਦੋ ਧੀਆਂ ਨੂੰ ਲੈ ਜਾ ਜੋ ਇੱਥੇ ਹਨ, ਅਜਿਹਾ ਨਾ ਹੋਵੇ ਕੀ ਤੂੰ ਵੀ ਇਸ ਨਗਰ ਦੇ ਅਪਰਾਧਾਂ ਵਿੱਚ ਭਸਮ ਹੋ ਜਾਵੇ।”

Genesis 19:15 (UKJV) And when the morning arose, then the angels hastened Lot, saying, Arise, take your wife, and your two daughters, which are here; lest you be consumed in the iniquity of the city.

13ਕਿਉਂਕਿ ਅਸੀਂ ਇਸ ਥਾਂ ਨੂੰ ਤਬਾਹ ਕਰਨ ਵਾਲੇ ਹਾਂ। ਕਿਉਂ ਜੋ ਉਹਨਾਂ ਲੋਕਾਂ ਦੀ ਬੁਰਾਈ ਯਾਹਵੇਹ ਦੇ ਅੱਗੇ ਬਹੁਤ ਵੱਧ ਗਈ ਹੈ, ਅਤੇ ਯਾਹਵੇਹ ਨੇ ਸਾਨੂੰ ਇਸਨੂੰ ਤਬਾਹ ਕਰਨ ਲਈ ਭੇਜਿਆ ਹੈ।”

14ਤਾਂ ਲੂਤ ਨੇ ਬਾਹਰ ਜਾ ਕੇ ਆਪਣੇ ਜਵਾਈਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਉਸ ਦੀਆਂ ਧੀਆਂ ਨਾਲ ਵਿਆਹ ਕਰਨ ਦਾ ਇਕਰਾਰ ਕੀਤਾ ਹੋਇਆ ਸੀ। ਉਸ ਨੇ ਕਿਹਾ, “ਜਲਦੀ ਕਰੋ ਅਤੇ ਇਸ ਥਾਂ ਤੋਂ ਬਾਹਰ ਚਲੇ ਜਾਓ ਕਿਉਂਕਿ ਯਾਹਵੇਹ ਸ਼ਹਿਰ ਨੂੰ ਤਬਾਹ ਕਰਨ ਵਾਲਾ ਹੈ!” ਪਰ ਉਸ ਦੇ ਜਵਾਈਆਂ ਨੇ ਸੋਚਿਆ ਕਿ ਉਹ ਮਜ਼ਾਕ ਕਰ ਰਿਹਾ ਹੈ।

15ਜਦ ਸਵੇਰ ਹੋਈ ਤਾਂ ਦੂਤਾਂ ਨੇ ਲੂਤ ਨੂੰ ਬੇਨਤੀ ਕੀਤੀ, “ਜਲਦੀ ਕਰ! ਆਪਣੀ ਪਤਨੀ ਅਤੇ ਆਪਣੀਆਂ ਦੋ ਧੀਆਂ ਨੂੰ ਲੈ ਜਾ ਜੋ ਇੱਥੇ ਹਨ, ਅਜਿਹਾ ਨਾ ਹੋਵੇ ਕੀ ਤੂੰ ਵੀ ਇਸ ਨਗਰ ਦੇ ਅਪਰਾਧਾਂ ਵਿੱਚ ਭਸਮ ਹੋ ਜਾਵੇ।”

16ਜਦੋਂ ਉਹ ਦੇਰੀ ਕਰ ਰਿਹਾ ਸੀ, ਤਾਂ ਆਦਮੀਆਂ ਨੇ ਉਸਦਾ ਹੱਥ ਅਤੇ ਉਸਦੀ ਪਤਨੀ ਅਤੇ ਉਸ ਦੀਆਂ ਦੋ ਧੀਆਂ ਦੇ ਹੱਥ ਫੜੇ ਅਤੇ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਸ਼ਹਿਰ ਤੋਂ ਬਾਹਰ ਲੈ ਗਏ, ਕਿਉਂਕਿ ਯਾਹਵੇਹ ਉਹਨਾਂ ਉੱਤੇ ਮਿਹਰਬਾਨ ਸੀ।

17ਜਿਵੇਂ ਹੀ ਉਹ ਉਹਨਾਂ ਨੂੰ ਬਾਹਰ ਲੈ ਆਏ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ, “ਆਪਣੀਆਂ ਜਾਨਾਂ ਬਚਾ ਕੇ ਭੱਜ ਜਾਓ! ਪਿੱਛੇ ਮੁੜ ਕੇ ਨਾ ਦੇਖਣਾ ਅਤੇ ਮੈਦਾਨ ਵਿੱਚ ਕਿਤੇ ਵੀ ਨਾ ਰੁਕਣਾ! ਪਹਾੜਾਂ ਨੂੰ ਭੱਜ ਜਾਓ, ਨਹੀਂ ਤਾਂ ਤੁਸੀਂ ਨਾਸ਼ ਹੋ ਜਾਵੋਂਗੇ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.