15ਜਦ ਸਵੇਰ ਹੋਈ ਤਾਂ ਦੂਤਾਂ ਨੇ ਲੂਤ ਨੂੰ ਬੇਨਤੀ ਕੀਤੀ, “ਜਲਦੀ ਕਰ! ਆਪਣੀ ਪਤਨੀ ਅਤੇ ਆਪਣੀਆਂ ਦੋ ਧੀਆਂ ਨੂੰ ਲੈ ਜਾ ਜੋ ਇੱਥੇ ਹਨ, ਅਜਿਹਾ ਨਾ ਹੋਵੇ ਕੀ ਤੂੰ ਵੀ ਇਸ ਨਗਰ ਦੇ ਅਪਰਾਧਾਂ ਵਿੱਚ ਭਸਮ ਹੋ ਜਾਵੇ।”
16ਜਦੋਂ ਉਹ ਦੇਰੀ ਕਰ ਰਿਹਾ ਸੀ, ਤਾਂ ਆਦਮੀਆਂ ਨੇ ਉਸਦਾ ਹੱਥ ਅਤੇ ਉਸਦੀ ਪਤਨੀ ਅਤੇ ਉਸ ਦੀਆਂ ਦੋ ਧੀਆਂ ਦੇ ਹੱਥ ਫੜੇ ਅਤੇ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਸ਼ਹਿਰ ਤੋਂ ਬਾਹਰ ਲੈ ਗਏ, ਕਿਉਂਕਿ ਯਾਹਵੇਹ ਉਹਨਾਂ ਉੱਤੇ ਮਿਹਰਬਾਨ ਸੀ।
17ਜਿਵੇਂ ਹੀ ਉਹ ਉਹਨਾਂ ਨੂੰ ਬਾਹਰ ਲੈ ਆਏ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ, “ਆਪਣੀਆਂ ਜਾਨਾਂ ਬਚਾ ਕੇ ਭੱਜ ਜਾਓ! ਪਿੱਛੇ ਮੁੜ ਕੇ ਨਾ ਦੇਖਣਾ ਅਤੇ ਮੈਦਾਨ ਵਿੱਚ ਕਿਤੇ ਵੀ ਨਾ ਰੁਕਣਾ! ਪਹਾੜਾਂ ਨੂੰ ਭੱਜ ਜਾਓ, ਨਹੀਂ ਤਾਂ ਤੁਸੀਂ ਨਾਸ਼ ਹੋ ਜਾਵੋਂਗੇ!”
18ਪਰ ਲੂਤ ਨੇ ਉਹਨਾਂ ਨੂੰ ਕਿਹਾ, “ਨਹੀਂ, ਹੇ ਮੇਰੇ ਹੇ ਮੇਰੇ ਪ੍ਰਭੂਓ, ਕਿਰਪਾ ਕਰਕੇ ਅਜਿਹਾ ਨਾ ਕਰਨਾ!
19ਤੇਰੀ ਨਿਗਾਹ ਵਿੱਚ ਤੇਰੇ ਸੇਵਕ ਉੱਤੇ ਕਿਰਪਾ ਹੋਈ ਹੈ, ਅਤੇ ਤੂੰ ਮੇਰੀ ਜਾਨ ਬਚਾਉਣ ਲਈ ਮੇਰੇ ਉੱਤੇ ਬਹੁਤ ਕਿਰਪਾ ਕੀਤੀ ਹੈ। ਪਰ ਮੈਂ ਪਹਾੜਾਂ ਵੱਲ ਭੱਜ ਨਹੀਂ ਸਕਦਾ, ਇਹ ਬਿਪਤਾ ਮੇਰੇ ਉੱਤੇ ਆ ਜਾਵੇਗੀ ਅਤੇ ਮੈਂ ਮਰ ਜਾਵਾਂਗਾ।