ਉਤਪਤ 19

ਉਹਨਾਂ ਨੇ ਲੂਤ ਨੂੰ ਪੁਕਾਰਿਆ, “ਉਹ ਮਨੁੱਖ ਕਿੱਥੇ ਹਨ ਜਿਹੜੇ ਅੱਜ ਰਾਤ ਤੇਰੇ ਕੋਲ ਆਏ ਸਨ? ਉਹਨਾਂ ਨੂੰ ਬਾਹਰ ਸਾਡੇ ਕੋਲ ਲਿਆਓ ਤਾਂ ਜੋ ਅਸੀਂ ਉਹਨਾਂ ਨਾਲ ਸੰਭੋਗ ਕਰ ਸਕੀਏ।”

Genesis 19:5 (UKJV) And they called unto Lot, and said unto him, Where are the men which came in to you this night? bring them out unto us, that we may know them.

3ਪਰ ਉਸ ਨੇ ਇੰਨਾ ਜ਼ੋਰ ਪਾਇਆ ਕਿ ਉਹ ਉਸ ਦੇ ਨਾਲ ਚੱਲੇ ਅਤੇ ਉਸ ਦੇ ਘਰ ਵੜ ਗਏ ਅਤੇ ਉਸਨੇ ਉਹਨਾਂ ਲਈ ਭੋਜਨ ਤਿਆਰ ਕੀਤਾ, ਖਮੀਰ ਤੋਂ ਬਿਨਾਂ ਰੋਟੀ ਪਕਾਈ ਅਤੇ ਉਹਨਾਂ ਨੇ ਖਾਧਾ।

4ਉਹਨਾਂ ਦੇ ਸੌਣ ਤੋਂ ਪਹਿਲਾਂ, ਸੋਦੋਮ ਸ਼ਹਿਰ ਦੇ ਸਾਰੇ ਆਦਮੀਆਂ ਨੇ ਕੀ ਜਵਾਨ, ਕੀ ਬੁੱਢੇ ਚਾਰੇ ਪਾਸਿਓਂ ਉਸ ਘਰ ਨੂੰ ਘੇਰ ਲਿਆ।

5ਉਹਨਾਂ ਨੇ ਲੂਤ ਨੂੰ ਪੁਕਾਰਿਆ, “ਉਹ ਮਨੁੱਖ ਕਿੱਥੇ ਹਨ ਜਿਹੜੇ ਅੱਜ ਰਾਤ ਤੇਰੇ ਕੋਲ ਆਏ ਸਨ? ਉਹਨਾਂ ਨੂੰ ਬਾਹਰ ਸਾਡੇ ਕੋਲ ਲਿਆਓ ਤਾਂ ਜੋ ਅਸੀਂ ਉਹਨਾਂ ਨਾਲ ਸੰਭੋਗ ਕਰ ਸਕੀਏ।”

6ਲੂਤ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ ਅਤੇ ਆਪਣੇ ਪਿੱਛੇ ਦਾ ਦਰਵਾਜ਼ਾ ਬੰਦ ਕਰ ਦਿੱਤਾ

7ਅਤੇ ਕਿਹਾ, “ਨਹੀਂ ਮੇਰੇ ਮਿੱਤਰੋ, ਇਹ ਬੁਰਾ ਕੰਮ ਨਾ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.