2ਉਸ ਨੇ ਕਿਹਾ, “ਮੇਰੇ ਮਾਲਕੋ, ਕਿਰਪਾ ਕਰਕੇ ਆਪਣੇ ਸੇਵਕ ਦੇ ਘਰ ਵੱਲ ਮੁੜੋ। ਤੁਸੀਂ ਆਪਣੇ ਪੈਰ ਧੋਵੋ ਅਤੇ ਰਾਤ ਠਹਿਰੋ ਅਤੇ ਫਿਰ ਸਵੇਰੇ ਆਪਣੇ ਰਾਹ ਚਲੇ ਜਾਣਾ।” ਪਰ ਉਹਨਾਂ ਨੇ ਜਵਾਬ ਦਿੱਤਾ, “ਨਹੀਂ ਅਸੀਂ ਚੌਂਕ ਵਿੱਚ ਰਾਤ ਕੱਟਾਂਗੇ।”
3ਪਰ ਉਸ ਨੇ ਇੰਨਾ ਜ਼ੋਰ ਪਾਇਆ ਕਿ ਉਹ ਉਸ ਦੇ ਨਾਲ ਚੱਲੇ ਅਤੇ ਉਸ ਦੇ ਘਰ ਵੜ ਗਏ ਅਤੇ ਉਸਨੇ ਉਹਨਾਂ ਲਈ ਭੋਜਨ ਤਿਆਰ ਕੀਤਾ, ਖਮੀਰ ਤੋਂ ਬਿਨਾਂ ਰੋਟੀ ਪਕਾਈ ਅਤੇ ਉਹਨਾਂ ਨੇ ਖਾਧਾ।
4ਉਹਨਾਂ ਦੇ ਸੌਣ ਤੋਂ ਪਹਿਲਾਂ, ਸੋਦੋਮ ਸ਼ਹਿਰ ਦੇ ਸਾਰੇ ਆਦਮੀਆਂ ਨੇ ਕੀ ਜਵਾਨ, ਕੀ ਬੁੱਢੇ ਚਾਰੇ ਪਾਸਿਓਂ ਉਸ ਘਰ ਨੂੰ ਘੇਰ ਲਿਆ।
5ਉਹਨਾਂ ਨੇ ਲੂਤ ਨੂੰ ਪੁਕਾਰਿਆ, “ਉਹ ਮਨੁੱਖ ਕਿੱਥੇ ਹਨ ਜਿਹੜੇ ਅੱਜ ਰਾਤ ਤੇਰੇ ਕੋਲ ਆਏ ਸਨ? ਉਹਨਾਂ ਨੂੰ ਬਾਹਰ ਸਾਡੇ ਕੋਲ ਲਿਆਓ ਤਾਂ ਜੋ ਅਸੀਂ ਉਹਨਾਂ ਨਾਲ ਸੰਭੋਗ ਕਰ ਸਕੀਏ।”
6ਲੂਤ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ ਅਤੇ ਆਪਣੇ ਪਿੱਛੇ ਦਾ ਦਰਵਾਜ਼ਾ ਬੰਦ ਕਰ ਦਿੱਤਾ