ਉਤਪਤ 19

ਲੂਤ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ ਅਤੇ ਆਪਣੇ ਪਿੱਛੇ ਦਾ ਦਰਵਾਜ਼ਾ ਬੰਦ ਕਰ ਦਿੱਤਾ

Genesis 19:6 (UKJV) And Lot went out at the door unto them, and shut the door after him,

4ਉਹਨਾਂ ਦੇ ਸੌਣ ਤੋਂ ਪਹਿਲਾਂ, ਸੋਦੋਮ ਸ਼ਹਿਰ ਦੇ ਸਾਰੇ ਆਦਮੀਆਂ ਨੇ ਕੀ ਜਵਾਨ, ਕੀ ਬੁੱਢੇ ਚਾਰੇ ਪਾਸਿਓਂ ਉਸ ਘਰ ਨੂੰ ਘੇਰ ਲਿਆ।

5ਉਹਨਾਂ ਨੇ ਲੂਤ ਨੂੰ ਪੁਕਾਰਿਆ, “ਉਹ ਮਨੁੱਖ ਕਿੱਥੇ ਹਨ ਜਿਹੜੇ ਅੱਜ ਰਾਤ ਤੇਰੇ ਕੋਲ ਆਏ ਸਨ? ਉਹਨਾਂ ਨੂੰ ਬਾਹਰ ਸਾਡੇ ਕੋਲ ਲਿਆਓ ਤਾਂ ਜੋ ਅਸੀਂ ਉਹਨਾਂ ਨਾਲ ਸੰਭੋਗ ਕਰ ਸਕੀਏ।”

6ਲੂਤ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ ਅਤੇ ਆਪਣੇ ਪਿੱਛੇ ਦਾ ਦਰਵਾਜ਼ਾ ਬੰਦ ਕਰ ਦਿੱਤਾ

7ਅਤੇ ਕਿਹਾ, “ਨਹੀਂ ਮੇਰੇ ਮਿੱਤਰੋ, ਇਹ ਬੁਰਾ ਕੰਮ ਨਾ ਕਰੋ।

8ਵੇਖੋ, ਮੇਰੀਆਂ ਦੋ ਧੀਆਂ ਹਨ ਜਿਨ੍ਹਾਂ ਨੇ ਕਦੇ ਕਿਸੇ ਮਰਦ ਨਾਲ ਸੰਗ ਨਹੀਂ ਕੀਤਾ। ਮੈਂ ਉਹਨਾਂ ਨੂੰ ਤੁਹਾਡੇ ਕੋਲ ਲੈ ਆਉਂਦਾ ਹਾਂ, ਅਤੇ ਤੁਸੀਂ ਉਹਨਾਂ ਨਾਲ ਉਹ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਪਰ ਇਨ੍ਹਾਂ ਬੰਦਿਆਂ ਨਾਲ ਕੁਝ ਨਾ ਕਰੋ ਕਿਉਂਕਿ ਇਹ ਮੇਰੀ ਛੱਤ ਦੇ ਹੇਠਾਂ ਆਏ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.