ਉਤਪਤ 19

ਉਹਨਾਂ ਨੇ ਉੱਤਰ ਦਿੱਤਾ, “ਸਾਡੇ ਰਾਹ ਤੋਂ ਹਟ ਜਾਉ। ਇਹ ਸਾਥੀ ਇੱਥੇ ਇੱਕ ਪਰਦੇਸੀ ਹੋ ਕੇ ਆਇਆ ਸੀ, ਅਤੇ ਹੁਣ ਨਿਆਈਂ ਬਣ ਬੈਠਾ ਹੈ! ਅਸੀਂ ਤੇਰੇ ਨਾਲ ਉਹਨਾਂ ਨਾਲੋਂ ਵੀ ਭੈੜਾ ਸਲੂਕ ਕਰਾਂਗੇ।” ਉਹ ਲੂਤ ਉੱਤੇ ਬਹੁਤ ਦਬਾਅ ਪਾਉਂਦੇ ਰਹੇ ਅਤੇ ਦਰਵਾਜ਼ਾ ਤੋੜਨ ਲਈ ਅੱਗੇ ਵੱਧੇ।

Genesis 19:9 (UKJV) And they said, Stand back. And they said again, This one fellow came in to sojourn, and he will essentially be a judge: now will we deal worse with you, than with them. And they pressed sore upon the man, even Lot, and came near to break the door.

7ਅਤੇ ਕਿਹਾ, “ਨਹੀਂ ਮੇਰੇ ਮਿੱਤਰੋ, ਇਹ ਬੁਰਾ ਕੰਮ ਨਾ ਕਰੋ।

8ਵੇਖੋ, ਮੇਰੀਆਂ ਦੋ ਧੀਆਂ ਹਨ ਜਿਨ੍ਹਾਂ ਨੇ ਕਦੇ ਕਿਸੇ ਮਰਦ ਨਾਲ ਸੰਗ ਨਹੀਂ ਕੀਤਾ। ਮੈਂ ਉਹਨਾਂ ਨੂੰ ਤੁਹਾਡੇ ਕੋਲ ਲੈ ਆਉਂਦਾ ਹਾਂ, ਅਤੇ ਤੁਸੀਂ ਉਹਨਾਂ ਨਾਲ ਉਹ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਪਰ ਇਨ੍ਹਾਂ ਬੰਦਿਆਂ ਨਾਲ ਕੁਝ ਨਾ ਕਰੋ ਕਿਉਂਕਿ ਇਹ ਮੇਰੀ ਛੱਤ ਦੇ ਹੇਠਾਂ ਆਏ ਹਨ।”

9ਉਹਨਾਂ ਨੇ ਉੱਤਰ ਦਿੱਤਾ, “ਸਾਡੇ ਰਾਹ ਤੋਂ ਹਟ ਜਾਉ। ਇਹ ਸਾਥੀ ਇੱਥੇ ਇੱਕ ਪਰਦੇਸੀ ਹੋ ਕੇ ਆਇਆ ਸੀ, ਅਤੇ ਹੁਣ ਨਿਆਈਂ ਬਣ ਬੈਠਾ ਹੈ! ਅਸੀਂ ਤੇਰੇ ਨਾਲ ਉਹਨਾਂ ਨਾਲੋਂ ਵੀ ਭੈੜਾ ਸਲੂਕ ਕਰਾਂਗੇ।” ਉਹ ਲੂਤ ਉੱਤੇ ਬਹੁਤ ਦਬਾਅ ਪਾਉਂਦੇ ਰਹੇ ਅਤੇ ਦਰਵਾਜ਼ਾ ਤੋੜਨ ਲਈ ਅੱਗੇ ਵੱਧੇ।

10ਪਰ ਅੰਦਰਲੇ ਮਨੁੱਖਾਂ ਨੇ ਬਾਹਰ ਆ ਕੇ ਲੂਤ ਨੂੰ ਘਰ ਵਿੱਚ ਖਿੱਚ ਲਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ।

11ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ ਉਹਨਾਂ ਨੇ ਉਹਨਾਂ ਨੂੰ ਕੀ ਛੋਟੇ ਕੀ ਵੱਡੇ ਸਭ ਨੂੰ ਅੰਨ੍ਹੇ ਕਰ ਦਿੱਤਾ ਇੱਥੋਂ ਤੱਕ ਕਿ ਉਹ ਦਰਵਾਜ਼ਾ ਲੱਭਦੇ-ਲੱਭਦੇ ਥੱਕ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.