ਉਤਪਤ 19

ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ ਉਹਨਾਂ ਨੇ ਉਹਨਾਂ ਨੂੰ ਕੀ ਛੋਟੇ ਕੀ ਵੱਡੇ ਸਭ ਨੂੰ ਅੰਨ੍ਹੇ ਕਰ ਦਿੱਤਾ ਇੱਥੋਂ ਤੱਕ ਕਿ ਉਹ ਦਰਵਾਜ਼ਾ ਲੱਭਦੇ-ਲੱਭਦੇ ਥੱਕ ਗਏ।

Genesis 19:11 (UKJV) And they stroke the men that were at the door of the house with blindness, both small and great: so that they wearied themselves to find the door.

9ਉਹਨਾਂ ਨੇ ਉੱਤਰ ਦਿੱਤਾ, “ਸਾਡੇ ਰਾਹ ਤੋਂ ਹਟ ਜਾਉ। ਇਹ ਸਾਥੀ ਇੱਥੇ ਇੱਕ ਪਰਦੇਸੀ ਹੋ ਕੇ ਆਇਆ ਸੀ, ਅਤੇ ਹੁਣ ਨਿਆਈਂ ਬਣ ਬੈਠਾ ਹੈ! ਅਸੀਂ ਤੇਰੇ ਨਾਲ ਉਹਨਾਂ ਨਾਲੋਂ ਵੀ ਭੈੜਾ ਸਲੂਕ ਕਰਾਂਗੇ।” ਉਹ ਲੂਤ ਉੱਤੇ ਬਹੁਤ ਦਬਾਅ ਪਾਉਂਦੇ ਰਹੇ ਅਤੇ ਦਰਵਾਜ਼ਾ ਤੋੜਨ ਲਈ ਅੱਗੇ ਵੱਧੇ।

10ਪਰ ਅੰਦਰਲੇ ਮਨੁੱਖਾਂ ਨੇ ਬਾਹਰ ਆ ਕੇ ਲੂਤ ਨੂੰ ਘਰ ਵਿੱਚ ਖਿੱਚ ਲਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ।

11ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ ਉਹਨਾਂ ਨੇ ਉਹਨਾਂ ਨੂੰ ਕੀ ਛੋਟੇ ਕੀ ਵੱਡੇ ਸਭ ਨੂੰ ਅੰਨ੍ਹੇ ਕਰ ਦਿੱਤਾ ਇੱਥੋਂ ਤੱਕ ਕਿ ਉਹ ਦਰਵਾਜ਼ਾ ਲੱਭਦੇ-ਲੱਭਦੇ ਥੱਕ ਗਏ।

12ਉਹਨਾਂ ਦੋਹਾਂ ਮਨੁੱਖਾਂ ਨੇ ਲੂਤ ਨੂੰ ਆਖਿਆ, “ਕੀ ਇੱਥੇ ਤੇਰਾ ਕੋਈ ਹੋਰ ਹੈ, ਜਵਾਈ, ਪੁੱਤਰ, ਧੀਆਂ, ਜਾਂ ਸ਼ਹਿਰ ਵਿੱਚ ਕੋਈ ਹੋਰ ਜੋ ਤੇਰਾ ਹੈ? ਉਹਨਾਂ ਨੂੰ ਇਸ ਸ਼ਹਿਰ ਤੋਂ ਲੈ ਕੇ ਬਾਹਰ ਨਿੱਕਲ ਜਾ।

13ਕਿਉਂਕਿ ਅਸੀਂ ਇਸ ਥਾਂ ਨੂੰ ਤਬਾਹ ਕਰਨ ਵਾਲੇ ਹਾਂ। ਕਿਉਂ ਜੋ ਉਹਨਾਂ ਲੋਕਾਂ ਦੀ ਬੁਰਾਈ ਯਾਹਵੇਹ ਦੇ ਅੱਗੇ ਬਹੁਤ ਵੱਧ ਗਈ ਹੈ, ਅਤੇ ਯਾਹਵੇਹ ਨੇ ਸਾਨੂੰ ਇਸਨੂੰ ਤਬਾਹ ਕਰਨ ਲਈ ਭੇਜਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.