11ਪਹਿਲੇ ਦਾ ਨਾਮ ਪਿਸ਼ੋਨ ਹੈ; ਇਹ ਹਵੀਲਾਹ ਦੀ ਸਾਰੀ ਧਰਤੀ ਵਿੱਚੋਂ ਲੰਘਦੀ ਹੈ, ਜਿੱਥੇ ਸੋਨਾ ਹੈ।
12(ਉਸ ਧਰਤੀ ਦਾ ਸੋਨਾ ਚੰਗਾ ਹੈ; ਉੱਥੇ ਮੋਤੀ ਅਤੇ ਸੁਲੇਮਾਨੀ ਪੱਥਰ ਵੀ ਪਾਏ ਜਾਂਦੇ ਹਨ।)
13ਦੂਜੀ ਨਦੀ ਦਾ ਨਾਮ ਗੀਹੋਨ ਹੈ; ਇਹ ਕੂਸ਼ ਦੀ ਸਾਰੀ ਧਰਤੀ ਵਿੱਚੋਂ ਲੰਘਦੀ ਹੈ।
14ਤੀਜੀ ਨਦੀ ਦਾ ਨਾਮ ਹਿੱਦਕਲ ਹੈ; ਇਹ ਅੱਸ਼ੂਰ ਦੇ ਪੂਰਬ ਵਾਲੇ ਪਾਸੇ ਚੱਲਦੀ ਹੈ ਅਤੇ ਚੌਥੀ ਨਦੀ ਫ਼ਰਾਤ ਹੈ।
15ਪਰਮੇਸ਼ਵਰ ਨੇ ਮਨੁੱਖ ਨੂੰ ਲਿਆ ਅਤੇ ਅਦਨ ਦੇ ਬਾਗ਼ ਵਿੱਚ ਕੰਮ ਕਰਨ ਅਤੇ ਇਸਦੀ ਦੇਖਭਾਲ ਕਰਨ ਲਈ ਰੱਖਿਆ।