ਉਤਪਤ 2

ਪਰਮੇਸ਼ਵਰ ਨੇ ਮਨੁੱਖ ਨੂੰ ਲਿਆ ਅਤੇ ਅਦਨ ਦੇ ਬਾਗ਼ ਵਿੱਚ ਕੰਮ ਕਰਨ ਅਤੇ ਇਸਦੀ ਦੇਖਭਾਲ ਕਰਨ ਲਈ ਰੱਖਿਆ।

Genesis 2:15 (UKJV) And the LORD God took the man, and put him into the garden of Eden to dress it and to keep it.

13ਦੂਜੀ ਨਦੀ ਦਾ ਨਾਮ ਗੀਹੋਨ ਹੈ; ਇਹ ਕੂਸ਼ ਦੀ ਸਾਰੀ ਧਰਤੀ ਵਿੱਚੋਂ ਲੰਘਦੀ ਹੈ।

14ਤੀਜੀ ਨਦੀ ਦਾ ਨਾਮ ਹਿੱਦਕਲ ਹੈ; ਇਹ ਅੱਸ਼ੂਰ ਦੇ ਪੂਰਬ ਵਾਲੇ ਪਾਸੇ ਚੱਲਦੀ ਹੈ ਅਤੇ ਚੌਥੀ ਨਦੀ ਫ਼ਰਾਤ ਹੈ।

15ਪਰਮੇਸ਼ਵਰ ਨੇ ਮਨੁੱਖ ਨੂੰ ਲਿਆ ਅਤੇ ਅਦਨ ਦੇ ਬਾਗ਼ ਵਿੱਚ ਕੰਮ ਕਰਨ ਅਤੇ ਇਸਦੀ ਦੇਖਭਾਲ ਕਰਨ ਲਈ ਰੱਖਿਆ।

16ਤਦ ਪਰਮੇਸ਼ਵਰ ਨੇ ਮਨੁੱਖ ਨੂੰ ਹੁਕਮ ਦਿੱਤਾ, “ਤੂੰ ਬਾਗ਼ ਦੇ ਕਿਸੇ ਵੀ ਰੁੱਖ ਤੋਂ ਖਾਣ ਲਈ ਅਜ਼ਾਦ ਹੈ,

17ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ, ਤੂੰ ਜ਼ਰੂਰ ਮਰੇਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.