1ਹੁਣ ਅਬਰਾਹਾਮ ਉੱਥੋਂ ਨੇਗੇਵ ਦੇ ਇਲਾਕੇ ਵਿੱਚ ਚਲਾ ਗਿਆ ਅਤੇ ਕਾਦੇਸ਼ ਅਤੇ ਸ਼ੂਰ ਦੇ ਵਿਚਕਾਰ ਰਹਿੰਦਾ ਸੀ ਅਤੇ ਥੋੜੀ ਦੇਰ ਲਈ ਉਹ ਗਰਾਰ ਵਿੱਚ ਠਹਿਰਿਆ,
2ਅਤੇ ਉੱਥੇ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਬਾਰੇ ਆਖਿਆ, “ਉਹ ਮੇਰੀ ਭੈਣ ਹੈ।” ਫ਼ੇਰ ਗਰਾਰ ਦੇ ਰਾਜੇ ਅਬੀਮੇਲੇਕ ਨੇ ਸਾਰਾਹ ਨੂੰ ਬੁਲਾਇਆ ਅਤੇ ਉਸਨੂੰ ਲੈ ਗਿਆ।
3ਪਰ ਪਰਮੇਸ਼ਵਰ ਇੱਕ ਰਾਤ ਸੁਪਨੇ ਵਿੱਚ ਅਬੀਮੇਲੇਕ ਕੋਲ ਆਇਆ ਅਤੇ ਉਸ ਨੂੰ ਕਿਹਾ, “ਤੂੰ ਜਿਸ ਔਰਤ ਨੂੰ ਲੈ ਲਿਆ ਹੈ ਉਸ ਦੇ ਕਾਰਨ ਤੂੰ ਮਰਨ ਵਾਲਾ ਹੈ ਕਿਉਂ ਜੋ ਉਹ ਇੱਕ ਵਿਆਹੁਤਾ ਔਰਤ ਹੈ।”
4ਹੁਣ ਅਬੀਮੇਲੇਕ ਉਸ ਦੇ ਨੇੜੇ ਨਹੀਂ ਗਿਆ ਸੀ, ਇਸ ਲਈ ਉਸ ਨੇ ਆਖਿਆ, “ਯਾਹਵੇਹ, ਕੀ ਤੁਸੀਂ ਇੱਕ ਨਿਰਦੋਸ਼ ਕੌਮ ਨੂੰ ਤਬਾਹ ਕਰੋਗੇ?