ਉਤਪਤ 20

ਪਰ ਪਰਮੇਸ਼ਵਰ ਇੱਕ ਰਾਤ ਸੁਪਨੇ ਵਿੱਚ ਅਬੀਮੇਲੇਕ ਕੋਲ ਆਇਆ ਅਤੇ ਉਸ ਨੂੰ ਕਿਹਾ, “ਤੂੰ ਜਿਸ ਔਰਤ ਨੂੰ ਲੈ ਲਿਆ ਹੈ ਉਸ ਦੇ ਕਾਰਨ ਤੂੰ ਮਰਨ ਵਾਲਾ ਹੈ ਕਿਉਂ ਜੋ ਉਹ ਇੱਕ ਵਿਆਹੁਤਾ ਔਰਤ ਹੈ।”

Genesis 20:3 (UKJV) But God came to Abimelech in a dream by night, and said to him, Behold, you are but a dead man, for the woman which you have taken; for she is a man's wife.

1ਹੁਣ ਅਬਰਾਹਾਮ ਉੱਥੋਂ ਨੇਗੇਵ ਦੇ ਇਲਾਕੇ ਵਿੱਚ ਚਲਾ ਗਿਆ ਅਤੇ ਕਾਦੇਸ਼ ਅਤੇ ਸ਼ੂਰ ਦੇ ਵਿਚਕਾਰ ਰਹਿੰਦਾ ਸੀ ਅਤੇ ਥੋੜੀ ਦੇਰ ਲਈ ਉਹ ਗਰਾਰ ਵਿੱਚ ਠਹਿਰਿਆ,

2ਅਤੇ ਉੱਥੇ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਬਾਰੇ ਆਖਿਆ, “ਉਹ ਮੇਰੀ ਭੈਣ ਹੈ।” ਫ਼ੇਰ ਗਰਾਰ ਦੇ ਰਾਜੇ ਅਬੀਮੇਲੇਕ ਨੇ ਸਾਰਾਹ ਨੂੰ ਬੁਲਾਇਆ ਅਤੇ ਉਸਨੂੰ ਲੈ ਗਿਆ।

3ਪਰ ਪਰਮੇਸ਼ਵਰ ਇੱਕ ਰਾਤ ਸੁਪਨੇ ਵਿੱਚ ਅਬੀਮੇਲੇਕ ਕੋਲ ਆਇਆ ਅਤੇ ਉਸ ਨੂੰ ਕਿਹਾ, “ਤੂੰ ਜਿਸ ਔਰਤ ਨੂੰ ਲੈ ਲਿਆ ਹੈ ਉਸ ਦੇ ਕਾਰਨ ਤੂੰ ਮਰਨ ਵਾਲਾ ਹੈ ਕਿਉਂ ਜੋ ਉਹ ਇੱਕ ਵਿਆਹੁਤਾ ਔਰਤ ਹੈ।”

4ਹੁਣ ਅਬੀਮੇਲੇਕ ਉਸ ਦੇ ਨੇੜੇ ਨਹੀਂ ਗਿਆ ਸੀ, ਇਸ ਲਈ ਉਸ ਨੇ ਆਖਿਆ, “ਯਾਹਵੇਹ, ਕੀ ਤੁਸੀਂ ਇੱਕ ਨਿਰਦੋਸ਼ ਕੌਮ ਨੂੰ ਤਬਾਹ ਕਰੋਗੇ?

5ਕੀ ਉਸ ਨੇ ਮੈਨੂੰ ਇਹ ਨਹੀਂ ਕਿਹਾ, ‘ਉਹ ਮੇਰੀ ਭੈਣ ਹੈ,’ ਅਤੇ ਇਹ ਵੀ ਨਹੀਂ ਕਿਹਾ, ‘ਉਹ ਮੇਰਾ ਭਰਾ ਹੈ’? ਮੈਂ ਸਾਫ਼ ਜ਼ਮੀਰ ਅਤੇ ਸਾਫ਼ ਹੱਥਾਂ ਨਾਲ ਇਹ ਕੀਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.