ਉਤਪਤ 20

ਕੀ ਉਸ ਨੇ ਮੈਨੂੰ ਇਹ ਨਹੀਂ ਕਿਹਾ, ‘ਉਹ ਮੇਰੀ ਭੈਣ ਹੈ,’ ਅਤੇ ਇਹ ਵੀ ਨਹੀਂ ਕਿਹਾ, ‘ਉਹ ਮੇਰਾ ਭਰਾ ਹੈ’? ਮੈਂ ਸਾਫ਼ ਜ਼ਮੀਰ ਅਤੇ ਸਾਫ਼ ਹੱਥਾਂ ਨਾਲ ਇਹ ਕੀਤਾ ਹੈ।”

Genesis 20:5 (UKJV) Said he not unto me, She is my sister? and she, even she herself said, He is my brother: in the integrity of my heart and innocence of my hands have I done this.

3ਪਰ ਪਰਮੇਸ਼ਵਰ ਇੱਕ ਰਾਤ ਸੁਪਨੇ ਵਿੱਚ ਅਬੀਮੇਲੇਕ ਕੋਲ ਆਇਆ ਅਤੇ ਉਸ ਨੂੰ ਕਿਹਾ, “ਤੂੰ ਜਿਸ ਔਰਤ ਨੂੰ ਲੈ ਲਿਆ ਹੈ ਉਸ ਦੇ ਕਾਰਨ ਤੂੰ ਮਰਨ ਵਾਲਾ ਹੈ ਕਿਉਂ ਜੋ ਉਹ ਇੱਕ ਵਿਆਹੁਤਾ ਔਰਤ ਹੈ।”

4ਹੁਣ ਅਬੀਮੇਲੇਕ ਉਸ ਦੇ ਨੇੜੇ ਨਹੀਂ ਗਿਆ ਸੀ, ਇਸ ਲਈ ਉਸ ਨੇ ਆਖਿਆ, “ਯਾਹਵੇਹ, ਕੀ ਤੁਸੀਂ ਇੱਕ ਨਿਰਦੋਸ਼ ਕੌਮ ਨੂੰ ਤਬਾਹ ਕਰੋਗੇ?

5ਕੀ ਉਸ ਨੇ ਮੈਨੂੰ ਇਹ ਨਹੀਂ ਕਿਹਾ, ‘ਉਹ ਮੇਰੀ ਭੈਣ ਹੈ,’ ਅਤੇ ਇਹ ਵੀ ਨਹੀਂ ਕਿਹਾ, ‘ਉਹ ਮੇਰਾ ਭਰਾ ਹੈ’? ਮੈਂ ਸਾਫ਼ ਜ਼ਮੀਰ ਅਤੇ ਸਾਫ਼ ਹੱਥਾਂ ਨਾਲ ਇਹ ਕੀਤਾ ਹੈ।”

6ਤਦ ਪਰਮੇਸ਼ਵਰ ਨੇ ਸੁਪਨੇ ਵਿੱਚ ਉਸ ਨੂੰ ਕਿਹਾ, “ਹਾਂ, ਮੈਂ ਜਾਣਦਾ ਹਾਂ ਕਿ ਤੂੰ ਇਹ ਗੱਲ ਸਾਫ਼ ਜ਼ਮੀਰ ਨਾਲ ਕੀਤੀ ਹੈ, ਇਸ ਲਈ ਮੈਂ ਤੈਨੂੰ ਮੇਰੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ। ਇਸੇ ਲਈ ਮੈਂ ਤੈਨੂੰ ਉਸ ਨੂੰ ਛੂਹਣ ਨਹੀਂ ਦਿੱਤਾ।

7ਹੁਣ ਆਦਮੀ ਦੀ ਪਤਨੀ ਨੂੰ ਮੋੜ ਦੇ ਕਿਉਂ ਜੋ ਉਹ ਇੱਕ ਨਬੀ ਹੈ ਅਤੇ ਉਹ ਤੇਰੇ ਲਈ ਪ੍ਰਾਰਥਨਾ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ। ਪਰ ਜੇ ਤੂੰ ਉਸ ਨੂੰ ਵਾਪਸ ਨਹੀਂ ਕਰੇ, ਤਾਂ ਤੂੰ ਜਾਣ ਲੈ ਕੇ ਕਿ ਤੂੰ ਅਤੇ ਤੇਰੇ ਸਾਰੇ ਲੋਕ ਜ਼ਰੂਰ ਮਰਨਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.