ਉਤਪਤ 20

ਹੁਣ ਅਬਰਾਹਾਮ ਉੱਥੋਂ ਨੇਗੇਵ ਦੇ ਇਲਾਕੇ ਵਿੱਚ ਚਲਾ ਗਿਆ ਅਤੇ ਕਾਦੇਸ਼ ਅਤੇ ਸ਼ੂਰ ਦੇ ਵਿਚਕਾਰ ਰਹਿੰਦਾ ਸੀ ਅਤੇ ਥੋੜੀ ਦੇਰ ਲਈ ਉਹ ਗਰਾਰ ਵਿੱਚ ਠਹਿਰਿਆ,

Genesis 20:1 (UKJV) And Abraham journeyed from thence toward the south country, and dwelled between Kadesh and Shur, and sojourned in Gerar.

1ਹੁਣ ਅਬਰਾਹਾਮ ਉੱਥੋਂ ਨੇਗੇਵ ਦੇ ਇਲਾਕੇ ਵਿੱਚ ਚਲਾ ਗਿਆ ਅਤੇ ਕਾਦੇਸ਼ ਅਤੇ ਸ਼ੂਰ ਦੇ ਵਿਚਕਾਰ ਰਹਿੰਦਾ ਸੀ ਅਤੇ ਥੋੜੀ ਦੇਰ ਲਈ ਉਹ ਗਰਾਰ ਵਿੱਚ ਠਹਿਰਿਆ,

2ਅਤੇ ਉੱਥੇ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਬਾਰੇ ਆਖਿਆ, “ਉਹ ਮੇਰੀ ਭੈਣ ਹੈ।” ਫ਼ੇਰ ਗਰਾਰ ਦੇ ਰਾਜੇ ਅਬੀਮੇਲੇਕ ਨੇ ਸਾਰਾਹ ਨੂੰ ਬੁਲਾਇਆ ਅਤੇ ਉਸਨੂੰ ਲੈ ਗਿਆ।

3ਪਰ ਪਰਮੇਸ਼ਵਰ ਇੱਕ ਰਾਤ ਸੁਪਨੇ ਵਿੱਚ ਅਬੀਮੇਲੇਕ ਕੋਲ ਆਇਆ ਅਤੇ ਉਸ ਨੂੰ ਕਿਹਾ, “ਤੂੰ ਜਿਸ ਔਰਤ ਨੂੰ ਲੈ ਲਿਆ ਹੈ ਉਸ ਦੇ ਕਾਰਨ ਤੂੰ ਮਰਨ ਵਾਲਾ ਹੈ ਕਿਉਂ ਜੋ ਉਹ ਇੱਕ ਵਿਆਹੁਤਾ ਔਰਤ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.