ਉਤਪਤ 21

ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਸਾਰਾਹ ਨੇ ਜਨਮ ਦਿੱਤਾ ਸੀ, ਇਸਹਾਕ ਰੱਖਿਆ।

Genesis 21:3 (UKJV) And Abraham called the name of his son that was born unto him, whom Sarah bare to him, Isaac.

1ਹੁਣ ਯਾਹਵੇਹ ਨੇ ਸਾਰਾਹ ਉੱਤੇ ਮਿਹਰਬਾਨੀ ਕੀਤੀ ਜਿਵੇਂ ਉਸਨੇ ਕਿਹਾ ਸੀ, ਅਤੇ ਯਾਹਵੇਹ ਨੇ ਸਾਰਾਹ ਲਈ ਉਹੀ ਕੀਤਾ ਜੋ ਉਸਨੇ ਵਾਅਦਾ ਕੀਤਾ ਸੀ।

2ਸਾਰਾਹ ਗਰਭਵਤੀ ਹੋਈ ਅਤੇ ਉਸ ਨੇ ਅਬਰਾਹਾਮ ਲਈ ਬੁਢਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਸਮੇਂ ਵਿੱਚ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ।

3ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਸਾਰਾਹ ਨੇ ਜਨਮ ਦਿੱਤਾ ਸੀ, ਇਸਹਾਕ ਰੱਖਿਆ।

4ਜਦੋਂ ਉਸ ਦਾ ਪੁੱਤਰ ਇਸਹਾਕ ਅੱਠ ਦਿਨਾਂ ਦਾ ਸੀ ਤਾਂ ਅਬਰਾਹਾਮ ਨੇ ਉਸ ਦੀ ਸੁੰਨਤ ਕੀਤੀ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਹੁਕਮ ਦਿੱਤਾ ਸੀ।

5ਅਬਰਾਹਾਮ ਸੌ ਸਾਲਾਂ ਦਾ ਸੀ ਜਦੋਂ ਉਸ ਦੇ ਘਰ ਪੁੱਤਰ ਇਸਹਾਕ ਨੇ ਜਨਮ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.