1ਹੁਣ ਯਾਹਵੇਹ ਨੇ ਸਾਰਾਹ ਉੱਤੇ ਮਿਹਰਬਾਨੀ ਕੀਤੀ ਜਿਵੇਂ ਉਸਨੇ ਕਿਹਾ ਸੀ, ਅਤੇ ਯਾਹਵੇਹ ਨੇ ਸਾਰਾਹ ਲਈ ਉਹੀ ਕੀਤਾ ਜੋ ਉਸਨੇ ਵਾਅਦਾ ਕੀਤਾ ਸੀ।
2ਸਾਰਾਹ ਗਰਭਵਤੀ ਹੋਈ ਅਤੇ ਉਸ ਨੇ ਅਬਰਾਹਾਮ ਲਈ ਬੁਢਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਸਮੇਂ ਵਿੱਚ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ।
3ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਸਾਰਾਹ ਨੇ ਜਨਮ ਦਿੱਤਾ ਸੀ, ਇਸਹਾਕ ਰੱਖਿਆ।