17ਮੈਂ ਜ਼ਰੂਰ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਵਾਂਗ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਵਧਾਵਾਂਗਾ। ਤੇਰੀ ਸੰਤਾਨ ਆਪਣੇ ਵੈਰੀਆਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇਗੀ,
18ਅਤੇ ਤੇਰੀ ਸੰਤਾਨ ਦੁਆਰਾ ਧਰਤੀ ਦੀਆਂ ਸਾਰੀਆਂ ਕੌਮਾਂ ਮੁਬਾਰਕ ਹੋਣਗੀਆਂ, ਕਿਉਂਕਿ ਤੂੰ ਮੇਰੇ ਹੁਕਮ ਮੰਨੇ ਹਨ।”
19ਤਦ ਅਬਰਾਹਾਮ ਆਪਣੇ ਸੇਵਕਾਂ ਕੋਲ ਮੁੜਿਆ ਅਤੇ ਉਹ ਇਕੱਠੇ ਬੇਰਸ਼ੇਬਾ ਨੂੰ ਚੱਲ ਪਏ ਅਤੇ ਅਬਰਾਹਾਮ ਬੇਰਸ਼ੇਬਾ ਵਿੱਚ ਠਹਿਰਿਆ।
20ਕੁਝ ਸਮੇਂ ਬਾਅਦ ਅਬਰਾਹਾਮ ਨੂੰ ਦੱਸਿਆ ਗਿਆ, “ਮਿਲਕਾਹ ਵੀ ਇੱਕ ਮਾਂ ਹੈ। ਉਸ ਨੇ ਤੇਰੇ ਭਰਾ ਨਾਹੋਰ ਲਈ ਪੁੱਤਰਾਂ ਨੂੰ ਜਨਮ ਦਿੱਤਾ:
21ਊਜ਼ ਜੇਠਾ, ਉਸਦਾ ਭਰਾ ਬੂਜ਼, ਕਮੂਏਲ (ਅਰਾਮ ਦਾ ਪਿਤਾ),