19ਤਦ ਅਬਰਾਹਾਮ ਆਪਣੇ ਸੇਵਕਾਂ ਕੋਲ ਮੁੜਿਆ ਅਤੇ ਉਹ ਇਕੱਠੇ ਬੇਰਸ਼ੇਬਾ ਨੂੰ ਚੱਲ ਪਏ ਅਤੇ ਅਬਰਾਹਾਮ ਬੇਰਸ਼ੇਬਾ ਵਿੱਚ ਠਹਿਰਿਆ।
20ਕੁਝ ਸਮੇਂ ਬਾਅਦ ਅਬਰਾਹਾਮ ਨੂੰ ਦੱਸਿਆ ਗਿਆ, “ਮਿਲਕਾਹ ਵੀ ਇੱਕ ਮਾਂ ਹੈ। ਉਸ ਨੇ ਤੇਰੇ ਭਰਾ ਨਾਹੋਰ ਲਈ ਪੁੱਤਰਾਂ ਨੂੰ ਜਨਮ ਦਿੱਤਾ:
21ਊਜ਼ ਜੇਠਾ, ਉਸਦਾ ਭਰਾ ਬੂਜ਼, ਕਮੂਏਲ (ਅਰਾਮ ਦਾ ਪਿਤਾ),
22ਕੇਸਦ, ਹਜ਼ੋ, ਪਿਲਦਾਸ਼, ਯਿਦਲਾਫ਼ ਅਤੇ ਬਥੂਏਲ।”
23ਬਥੂਏਲ ਰਿਬਕਾਹ ਦਾ ਪਿਤਾ ਸੀ। ਮਿਲਕਾਹ ਨੇ ਅਬਰਾਹਾਮ ਦੇ ਭਰਾ ਨਾਹੋਰ ਲਈ ਇਨ੍ਹਾਂ ਅੱਠ ਪੁੱਤਰਾਂ ਨੂੰ ਜਨਮ ਦਿੱਤਾ।