11ਉਸ ਨੇ ਕਿਹਾ, “ਨਹੀਂ, ਮੇਰੇ ਮਾਲਕ! ਮੇਰੀ ਗੱਲ ਸੁਣੋ; ਮੈਂ ਤੁਹਾਨੂੰ ਖੇਤ ਦਿੰਦਾ ਹਾਂ ਅਤੇ ਮੈਂ ਤੁਹਾਨੂੰ ਉਹ ਗੁਫਾ ਦਿੰਦਾ ਹਾਂ ਜੋ ਉਸ ਵਿੱਚ ਹੈ। ਮੈਂ ਤੁਹਾਨੂੰ ਇਹ ਆਪਣੇ ਲੋਕਾਂ ਦੀ ਮੌਜੂਦਗੀ ਵਿੱਚ ਦਿੰਦਾ ਹਾਂ। ਤੁਸੀਂ ਆਪਣੇ ਮੁਰਦੇ ਨੂੰ ਉੱਥੇ ਦੱਬ ਦਿਓ।”
12ਫੇਰ ਅਬਰਾਹਾਮ ਨੇ ਦੇਸ਼ ਦੇ ਲੋਕਾਂ ਅੱਗੇ ਮੱਥਾ ਟੇਕਿਆ
13ਅਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਹੋਏ ਇਫਰੋਨ ਨੂੰ ਆਖਿਆ, “ਜੇ ਤੁਸੀਂ ਚਾਹੋ ਤਾਂ ਮੇਰੀ ਗੱਲ ਸੁਣੋ, ਮੈਂ ਖੇਤ ਦੀ ਕੀਮਤ ਅਦਾ ਕਰਾਂਗਾ। ਇਸ ਨੂੰ ਮੇਰੇ ਤੋਂ ਸਵੀਕਾਰ ਕਰੋ ਤਾਂ ਕਿ ਮੈਂ ਉੱਥੇ ਆਪਣੇ ਮੁਰਦੇ ਨੂੰ ਦਫ਼ਨ ਕਰ ਸਕਾਂ।”
14ਇਫਰੋਨ ਨੇ ਅਬਰਾਹਾਮ ਨੂੰ ਉੱਤਰ ਦਿੱਤਾ,
15“ਮੇਰੇ ਸੁਆਮੀ, ਮੇਰੀ ਗੱਲ ਸੁਣੋ ਜ਼ਮੀਨ ਦੀ ਕੀਮਤ ਚਾਰ ਸੌ ਸ਼ੈਕੇਲ ਚਾਂਦੀ ਦੇ ਸਿੱਕੇ ਹੈ, ਪਰ ਤੁਹਾਡੇ ਅਤੇ ਮੇਰੇ ਵਿਚਕਾਰ ਕੀ ਹੈ? ਆਪਣੇ ਮੁਰਦੇ ਨੂੰ ਦਫ਼ਨਾ ਦਿਓ।”