13ਅਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਹੋਏ ਇਫਰੋਨ ਨੂੰ ਆਖਿਆ, “ਜੇ ਤੁਸੀਂ ਚਾਹੋ ਤਾਂ ਮੇਰੀ ਗੱਲ ਸੁਣੋ, ਮੈਂ ਖੇਤ ਦੀ ਕੀਮਤ ਅਦਾ ਕਰਾਂਗਾ। ਇਸ ਨੂੰ ਮੇਰੇ ਤੋਂ ਸਵੀਕਾਰ ਕਰੋ ਤਾਂ ਕਿ ਮੈਂ ਉੱਥੇ ਆਪਣੇ ਮੁਰਦੇ ਨੂੰ ਦਫ਼ਨ ਕਰ ਸਕਾਂ।”
14ਇਫਰੋਨ ਨੇ ਅਬਰਾਹਾਮ ਨੂੰ ਉੱਤਰ ਦਿੱਤਾ,
15“ਮੇਰੇ ਸੁਆਮੀ, ਮੇਰੀ ਗੱਲ ਸੁਣੋ ਜ਼ਮੀਨ ਦੀ ਕੀਮਤ ਚਾਰ ਸੌ ਸ਼ੈਕੇਲ ਚਾਂਦੀ ਦੇ ਸਿੱਕੇ ਹੈ, ਪਰ ਤੁਹਾਡੇ ਅਤੇ ਮੇਰੇ ਵਿਚਕਾਰ ਕੀ ਹੈ? ਆਪਣੇ ਮੁਰਦੇ ਨੂੰ ਦਫ਼ਨਾ ਦਿਓ।”
16ਅਬਰਾਹਾਮ ਨੇ ਇਫਰੋਨ ਦੀਆਂ ਸ਼ਰਤਾਂ ਮੰਨ ਲਈਆਂ ਅਤੇ ਉਸ ਦੇ ਲਈ ਉਹ ਮੁੱਲ ਤੋਲਿਆ ਜੋ ਉਸ ਨੇ ਹਿੱਤੀਆਂ ਦੇ ਸੁਣਨ ਵਿੱਚ ਰੱਖਿਆ ਸੀ ਅਰਥਾਤ ਚਾਂਦੀ ਦੇ ਚਾਰ ਸੌ ਸ਼ੈਕੇਲ ਦੇ ਸਿੱਕੇ, ਵਪਾਰੀਆਂ ਦੇ ਭਾਰ ਦੇ ਅਨੁਸਾਰ ਦਿੱਤੇ।
17ਸੋ ਮਮਰੇ ਦੇ ਨੇੜੇ ਮਕਪੇਲਾਹ ਵਿੱਚ ਇਫਰੋਨ ਦਾ ਖੇਤ ਅਤੇ ਉਸ ਵਿੱਚ ਗੁਫਾ, ਖੇਤ ਦੀਆਂ ਹੱਦਾਂ ਦੇ ਅੰਦਰਲੇ ਸਾਰੇ ਰੁੱਖ