15“ਮੇਰੇ ਸੁਆਮੀ, ਮੇਰੀ ਗੱਲ ਸੁਣੋ ਜ਼ਮੀਨ ਦੀ ਕੀਮਤ ਚਾਰ ਸੌ ਸ਼ੈਕੇਲ ਚਾਂਦੀ ਦੇ ਸਿੱਕੇ ਹੈ, ਪਰ ਤੁਹਾਡੇ ਅਤੇ ਮੇਰੇ ਵਿਚਕਾਰ ਕੀ ਹੈ? ਆਪਣੇ ਮੁਰਦੇ ਨੂੰ ਦਫ਼ਨਾ ਦਿਓ।”
16ਅਬਰਾਹਾਮ ਨੇ ਇਫਰੋਨ ਦੀਆਂ ਸ਼ਰਤਾਂ ਮੰਨ ਲਈਆਂ ਅਤੇ ਉਸ ਦੇ ਲਈ ਉਹ ਮੁੱਲ ਤੋਲਿਆ ਜੋ ਉਸ ਨੇ ਹਿੱਤੀਆਂ ਦੇ ਸੁਣਨ ਵਿੱਚ ਰੱਖਿਆ ਸੀ ਅਰਥਾਤ ਚਾਂਦੀ ਦੇ ਚਾਰ ਸੌ ਸ਼ੈਕੇਲ ਦੇ ਸਿੱਕੇ, ਵਪਾਰੀਆਂ ਦੇ ਭਾਰ ਦੇ ਅਨੁਸਾਰ ਦਿੱਤੇ।
17ਸੋ ਮਮਰੇ ਦੇ ਨੇੜੇ ਮਕਪੇਲਾਹ ਵਿੱਚ ਇਫਰੋਨ ਦਾ ਖੇਤ ਅਤੇ ਉਸ ਵਿੱਚ ਗੁਫਾ, ਖੇਤ ਦੀਆਂ ਹੱਦਾਂ ਦੇ ਅੰਦਰਲੇ ਸਾਰੇ ਰੁੱਖ
18ਸਾਰੇ ਹਿੱਤੀਆਂ ਦੀ ਹਾਜ਼ਰੀ ਵਿੱਚ ਅਤੇ ਜੋ ਸ਼ਹਿਰ ਦੇ ਦਰਵਾਜ਼ੇ ਕੋਲ ਆਏ ਸਨ, ਇਹ ਅਬਰਾਹਾਮ ਦੀ ਨਿੱਜੀ ਜ਼ਮੀਨ ਹੋ ਗਈ।
19ਤਦ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਕਨਾਨ ਦੇਸ਼ ਵਿੱਚ ਮਮਰੇ (ਜੋ ਹੇਬਰੋਨ ਵਿੱਚ ਹੈ) ਦੇ ਨੇੜੇ ਮਕਪੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾ ਦਿੱਤਾ।