ਉਤਪਤ 23

ਸਾਰੇ ਹਿੱਤੀਆਂ ਦੀ ਹਾਜ਼ਰੀ ਵਿੱਚ ਅਤੇ ਜੋ ਸ਼ਹਿਰ ਦੇ ਦਰਵਾਜ਼ੇ ਕੋਲ ਆਏ ਸਨ, ਇਹ ਅਬਰਾਹਾਮ ਦੀ ਨਿੱਜੀ ਜ਼ਮੀਨ ਹੋ ਗਈ।

Genesis 23:18 (UKJV) Unto Abraham for a possession in the presence of the children of Heth, before all that went in at the gate of his city.

16ਅਬਰਾਹਾਮ ਨੇ ਇਫਰੋਨ ਦੀਆਂ ਸ਼ਰਤਾਂ ਮੰਨ ਲਈਆਂ ਅਤੇ ਉਸ ਦੇ ਲਈ ਉਹ ਮੁੱਲ ਤੋਲਿਆ ਜੋ ਉਸ ਨੇ ਹਿੱਤੀਆਂ ਦੇ ਸੁਣਨ ਵਿੱਚ ਰੱਖਿਆ ਸੀ ਅਰਥਾਤ ਚਾਂਦੀ ਦੇ ਚਾਰ ਸੌ ਸ਼ੈਕੇਲ ਦੇ ਸਿੱਕੇ, ਵਪਾਰੀਆਂ ਦੇ ਭਾਰ ਦੇ ਅਨੁਸਾਰ ਦਿੱਤੇ।

17ਸੋ ਮਮਰੇ ਦੇ ਨੇੜੇ ਮਕਪੇਲਾਹ ਵਿੱਚ ਇਫਰੋਨ ਦਾ ਖੇਤ ਅਤੇ ਉਸ ਵਿੱਚ ਗੁਫਾ, ਖੇਤ ਦੀਆਂ ਹੱਦਾਂ ਦੇ ਅੰਦਰਲੇ ਸਾਰੇ ਰੁੱਖ

18ਸਾਰੇ ਹਿੱਤੀਆਂ ਦੀ ਹਾਜ਼ਰੀ ਵਿੱਚ ਅਤੇ ਜੋ ਸ਼ਹਿਰ ਦੇ ਦਰਵਾਜ਼ੇ ਕੋਲ ਆਏ ਸਨ, ਇਹ ਅਬਰਾਹਾਮ ਦੀ ਨਿੱਜੀ ਜ਼ਮੀਨ ਹੋ ਗਈ।

19ਤਦ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਕਨਾਨ ਦੇਸ਼ ਵਿੱਚ ਮਮਰੇ (ਜੋ ਹੇਬਰੋਨ ਵਿੱਚ ਹੈ) ਦੇ ਨੇੜੇ ਮਕਪੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾ ਦਿੱਤਾ।

20ਸੋ ਖੇਤ ਅਤੇ ਉਹ ਦੇ ਵਿੱਚ ਦੀ ਗੁਫਾ ਹਿੱਤੀਆਂ ਨੇ ਅਬਰਾਹਾਮ ਨੂੰ ਦਫ਼ਨਾਉਣ ਦੀ ਥਾਂ ਦੇ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.