ਉਤਪਤ 23

ਉਸ ਨੇ ਕਿਹਾ, “ਨਹੀਂ, ਮੇਰੇ ਮਾਲਕ! ਮੇਰੀ ਗੱਲ ਸੁਣੋ; ਮੈਂ ਤੁਹਾਨੂੰ ਖੇਤ ਦਿੰਦਾ ਹਾਂ ਅਤੇ ਮੈਂ ਤੁਹਾਨੂੰ ਉਹ ਗੁਫਾ ਦਿੰਦਾ ਹਾਂ ਜੋ ਉਸ ਵਿੱਚ ਹੈ। ਮੈਂ ਤੁਹਾਨੂੰ ਇਹ ਆਪਣੇ ਲੋਕਾਂ ਦੀ ਮੌਜੂਦਗੀ ਵਿੱਚ ਦਿੰਦਾ ਹਾਂ। ਤੁਸੀਂ ਆਪਣੇ ਮੁਰਦੇ ਨੂੰ ਉੱਥੇ ਦੱਬ ਦਿਓ।”

Genesis 23:11 (UKJV) Nay, my lord, hear me: the field give I you, and the cave that is therein, I give it you; in the presence of the sons of my people give I it you: bury your dead.

9ਤਾਂ ਜੋ ਉਹ ਮੈਨੂੰ ਮਕਪੇਲਾਹ ਦੀ ਗੁਫ਼ਾ ਵੇਚ ਦੇਵੇ, ਜਿਹੜੀ ਉਸ ਦੀ ਹੈ ਅਤੇ ਉਹ ਦੇ ਖੇਤ ਦੇ ਸਿਰੇ ਉੱਤੇ ਹੈ। ਉਸ ਨੂੰ ਕਹੋ ਕਿ ਉਹ ਮੈਨੂੰ ਤੁਹਾਡੇ ਵਿਚਕਾਰ ਦਫ਼ਨਾਉਣ ਵਾਲੀ ਜਗ੍ਹਾ ਵਜੋਂ ਪੂਰੀ ਕੀਮਤ ਲਈ ਵੇਚ ਦੇਵੇ।”

10ਇਫਰੋਨ ਹਿੱਤੀ ਆਪਣੇ ਲੋਕਾਂ ਵਿੱਚ ਬੈਠਾ ਹੋਇਆ ਸੀ ਅਤੇ ਉਸ ਨੇ ਅਬਰਾਹਾਮ ਨੂੰ ਉਹਨਾਂ ਸਾਰੇ ਹਿੱਤੀਆਂ ਦੀ ਗੱਲ ਸੁਣ ਕੇ ਉੱਤਰ ਦਿੱਤਾ ਜਿਹੜੇ ਉਸ ਦੇ ਸ਼ਹਿਰ ਦੇ ਫਾਟਕ ਉੱਤੇ ਆਏ ਸਨ।

11ਉਸ ਨੇ ਕਿਹਾ, “ਨਹੀਂ, ਮੇਰੇ ਮਾਲਕ! ਮੇਰੀ ਗੱਲ ਸੁਣੋ; ਮੈਂ ਤੁਹਾਨੂੰ ਖੇਤ ਦਿੰਦਾ ਹਾਂ ਅਤੇ ਮੈਂ ਤੁਹਾਨੂੰ ਉਹ ਗੁਫਾ ਦਿੰਦਾ ਹਾਂ ਜੋ ਉਸ ਵਿੱਚ ਹੈ। ਮੈਂ ਤੁਹਾਨੂੰ ਇਹ ਆਪਣੇ ਲੋਕਾਂ ਦੀ ਮੌਜੂਦਗੀ ਵਿੱਚ ਦਿੰਦਾ ਹਾਂ। ਤੁਸੀਂ ਆਪਣੇ ਮੁਰਦੇ ਨੂੰ ਉੱਥੇ ਦੱਬ ਦਿਓ।”

12ਫੇਰ ਅਬਰਾਹਾਮ ਨੇ ਦੇਸ਼ ਦੇ ਲੋਕਾਂ ਅੱਗੇ ਮੱਥਾ ਟੇਕਿਆ

13ਅਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਹੋਏ ਇਫਰੋਨ ਨੂੰ ਆਖਿਆ, “ਜੇ ਤੁਸੀਂ ਚਾਹੋ ਤਾਂ ਮੇਰੀ ਗੱਲ ਸੁਣੋ, ਮੈਂ ਖੇਤ ਦੀ ਕੀਮਤ ਅਦਾ ਕਰਾਂਗਾ। ਇਸ ਨੂੰ ਮੇਰੇ ਤੋਂ ਸਵੀਕਾਰ ਕਰੋ ਤਾਂ ਕਿ ਮੈਂ ਉੱਥੇ ਆਪਣੇ ਮੁਰਦੇ ਨੂੰ ਦਫ਼ਨ ਕਰ ਸਕਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.