7ਤਦ ਅਬਰਾਹਾਮ ਉੱਠਿਆ ਅਤੇ ਉਸ ਦੇਸ਼ ਦੇ ਲੋਕਾਂ ਅਰਥਾਤ ਹਿੱਤੀਆਂ ਅੱਗੇ ਝੁੱਕਿਆ।
8ਉਸ ਨੇ ਉਹਨਾਂ ਨੂੰ ਆਖਿਆ, “ਜੇ ਤੁਹਾਡੀ ਮਰਜ਼ੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਅਰਜ਼ ਸੁਣੋ ਅਤੇ ਜ਼ੋਹਰ ਦੇ ਪੁੱਤਰ ਇਫਰੋਨ ਦੇ ਅੱਗੇ ਮੇਰੇ ਲਈ ਬੇਨਤੀ ਕਰੋ
9ਤਾਂ ਜੋ ਉਹ ਮੈਨੂੰ ਮਕਪੇਲਾਹ ਦੀ ਗੁਫ਼ਾ ਵੇਚ ਦੇਵੇ, ਜਿਹੜੀ ਉਸ ਦੀ ਹੈ ਅਤੇ ਉਹ ਦੇ ਖੇਤ ਦੇ ਸਿਰੇ ਉੱਤੇ ਹੈ। ਉਸ ਨੂੰ ਕਹੋ ਕਿ ਉਹ ਮੈਨੂੰ ਤੁਹਾਡੇ ਵਿਚਕਾਰ ਦਫ਼ਨਾਉਣ ਵਾਲੀ ਜਗ੍ਹਾ ਵਜੋਂ ਪੂਰੀ ਕੀਮਤ ਲਈ ਵੇਚ ਦੇਵੇ।”
10ਇਫਰੋਨ ਹਿੱਤੀ ਆਪਣੇ ਲੋਕਾਂ ਵਿੱਚ ਬੈਠਾ ਹੋਇਆ ਸੀ ਅਤੇ ਉਸ ਨੇ ਅਬਰਾਹਾਮ ਨੂੰ ਉਹਨਾਂ ਸਾਰੇ ਹਿੱਤੀਆਂ ਦੀ ਗੱਲ ਸੁਣ ਕੇ ਉੱਤਰ ਦਿੱਤਾ ਜਿਹੜੇ ਉਸ ਦੇ ਸ਼ਹਿਰ ਦੇ ਫਾਟਕ ਉੱਤੇ ਆਏ ਸਨ।
11ਉਸ ਨੇ ਕਿਹਾ, “ਨਹੀਂ, ਮੇਰੇ ਮਾਲਕ! ਮੇਰੀ ਗੱਲ ਸੁਣੋ; ਮੈਂ ਤੁਹਾਨੂੰ ਖੇਤ ਦਿੰਦਾ ਹਾਂ ਅਤੇ ਮੈਂ ਤੁਹਾਨੂੰ ਉਹ ਗੁਫਾ ਦਿੰਦਾ ਹਾਂ ਜੋ ਉਸ ਵਿੱਚ ਹੈ। ਮੈਂ ਤੁਹਾਨੂੰ ਇਹ ਆਪਣੇ ਲੋਕਾਂ ਦੀ ਮੌਜੂਦਗੀ ਵਿੱਚ ਦਿੰਦਾ ਹਾਂ। ਤੁਸੀਂ ਆਪਣੇ ਮੁਰਦੇ ਨੂੰ ਉੱਥੇ ਦੱਬ ਦਿਓ।”