ਉਤਪਤ 23

ਉਹ ਕਨਾਨ ਦੇਸ਼ ਵਿੱਚ ਕਿਰਯਥ ਅਰਬਾ (ਅਰਥਾਤ ਹੇਬਰੋਨ) ਵਿੱਚ ਮਰ ਗਈ ਅਤੇ ਅਬਰਾਹਾਮ ਸਾਰਾਹ ਲਈ ਸੋਗ ਕਰਨ ਅਤੇ ਉਹ ਦੇ ਲਈ ਰੋਣ ਗਿਆ।

Genesis 23:2 (UKJV) And Sarah died in Kirjatharba; the same is Hebron in the land of Canaan: and Abraham came to mourn for Sarah, and to weep for her.

1ਸਾਰਾਹ ਇੱਕ ਸੌ ਸਤਾਈ ਸਾਲ ਦੀ ਉਮਰ ਤੱਕ ਜੀਉਂਦੀ ਰਹੀ।

2ਉਹ ਕਨਾਨ ਦੇਸ਼ ਵਿੱਚ ਕਿਰਯਥ ਅਰਬਾ (ਅਰਥਾਤ ਹੇਬਰੋਨ) ਵਿੱਚ ਮਰ ਗਈ ਅਤੇ ਅਬਰਾਹਾਮ ਸਾਰਾਹ ਲਈ ਸੋਗ ਕਰਨ ਅਤੇ ਉਹ ਦੇ ਲਈ ਰੋਣ ਗਿਆ।

3ਤਦ ਅਬਰਾਹਾਮ ਆਪਣੀ ਮਰੀ ਹੋਈ ਪਤਨੀ ਦੇ ਪਾਸੋਂ ਉੱਠਿਆ ਅਤੇ ਹਿੱਤੀਆਂ ਨਾਲ ਗੱਲ ਕੀਤੀ ਅਤੇ ਉਸ ਨੇ ਆਖਿਆ,

4ਮੈਂ ਤੁਹਾਡੇ ਵਿੱਚ ਪਰਦੇਸੀ ਅਤੇ ਅਜਨਬੀ ਹਾਂ। ਮੈਨੂੰ ਇੱਥੇ ਦਫ਼ਨਾਉਣ ਲਈ ਕੁਝ ਜ਼ਮੀਨ ਵੇਚ ਦਿਓ ਤਾਂ ਜੋ ਮੈਂ ਆਪਣੇ ਮੁਰਦਿਆਂ ਨੂੰ ਦਫ਼ਨਾ ਸਕਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.