ਉਤਪਤ 24

ਅਬਰਾਹਾਮ ਹੁਣ ਬਹੁਤ ਬੁੱਢਾ ਹੋ ਗਿਆ ਸੀ ਅਤੇ ਯਾਹਵੇਹ ਨੇ ਉਸਨੂੰ ਸਾਰੀਆਂ ਗੱਲਾਂ ਵਿੱਚ ਅਸੀਸ ਦਿੱਤੀ ਸੀ।

Genesis 24:1 (UKJV) And Abraham was old, and well stricken in age: and the LORD had blessed Abraham in all things.

1ਅਬਰਾਹਾਮ ਹੁਣ ਬਹੁਤ ਬੁੱਢਾ ਹੋ ਗਿਆ ਸੀ ਅਤੇ ਯਾਹਵੇਹ ਨੇ ਉਸਨੂੰ ਸਾਰੀਆਂ ਗੱਲਾਂ ਵਿੱਚ ਅਸੀਸ ਦਿੱਤੀ ਸੀ।

2ਅਬਰਾਹਾਮ ਨੇ ਆਪਣੇ ਘਰ ਦੇ ਵੱਡੇ ਨੌਕਰ ਨੂੰ, ਜਿਹੜਾ ਉਸਦੀਆਂ ਸਾਰੀਆਂ ਚੀਜ਼ਾ ਨੂੰ ਸੰਭਾਲਦਾ ਸੀ ਕਿਹਾ, “ਮੇਰੇ ਪੱਟ ਦੇ ਹੇਠਾਂ ਆਪਣਾ ਹੱਥ ਰੱਖ।

3ਮੈਂ ਚਾਹੁੰਦਾ ਹਾਂ ਕਿ ਤੂੰ ਅਕਾਸ਼ ਦੇ ਪਰਮੇਸ਼ਵਰ ਅਤੇ ਧਰਤੀ ਦੇ ਪਰਮੇਸ਼ਵਰ ਯਾਹਵੇਹ ਦੀ ਸਹੁੰ ਖਾ ਕਿ ਤੂੰ ਮੇਰੇ ਪੁੱਤਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ, ਜਿਨ੍ਹਾਂ ਵਿੱਚ ਮੈਂ ਰਹਿੰਦਾ ਹਾਂ, ਪਤਨੀ ਨਹੀਂ ਲਿਆਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.