1ਅਬਰਾਹਾਮ ਹੁਣ ਬਹੁਤ ਬੁੱਢਾ ਹੋ ਗਿਆ ਸੀ ਅਤੇ ਯਾਹਵੇਹ ਨੇ ਉਸਨੂੰ ਸਾਰੀਆਂ ਗੱਲਾਂ ਵਿੱਚ ਅਸੀਸ ਦਿੱਤੀ ਸੀ।
2ਅਬਰਾਹਾਮ ਨੇ ਆਪਣੇ ਘਰ ਦੇ ਵੱਡੇ ਨੌਕਰ ਨੂੰ, ਜਿਹੜਾ ਉਸਦੀਆਂ ਸਾਰੀਆਂ ਚੀਜ਼ਾ ਨੂੰ ਸੰਭਾਲਦਾ ਸੀ ਕਿਹਾ, “ਮੇਰੇ ਪੱਟ ਦੇ ਹੇਠਾਂ ਆਪਣਾ ਹੱਥ ਰੱਖ।
3ਮੈਂ ਚਾਹੁੰਦਾ ਹਾਂ ਕਿ ਤੂੰ ਅਕਾਸ਼ ਦੇ ਪਰਮੇਸ਼ਵਰ ਅਤੇ ਧਰਤੀ ਦੇ ਪਰਮੇਸ਼ਵਰ ਯਾਹਵੇਹ ਦੀ ਸਹੁੰ ਖਾ ਕਿ ਤੂੰ ਮੇਰੇ ਪੁੱਤਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ, ਜਿਨ੍ਹਾਂ ਵਿੱਚ ਮੈਂ ਰਹਿੰਦਾ ਹਾਂ, ਪਤਨੀ ਨਹੀਂ ਲਿਆਵੇਗਾ।
4ਪਰ ਤੂੰ ਮੇਰੇ ਆਪਣੇ ਦੇਸ਼ ਵਿੱਚ ਅਤੇ ਮੇਰੇ ਘਰਾਣੇ ਦੇ ਕੋਲ ਜਾਈਂ ਅਤੇ ਮੇਰੇ ਪੁੱਤਰ ਇਸਹਾਕ ਲਈ ਪਤਨੀ ਲੈ ਆਵੀਂ।”
5ਨੌਕਰ ਨੇ ਉਸ ਨੂੰ ਪੁੱਛਿਆ, “ਜੇਕਰ ਉਹ ਔਰਤ ਮੇਰੇ ਨਾਲ ਇਸ ਧਰਤੀ ਉੱਤੇ ਆਉਣਾ ਨਾ ਚਾਹੁੰਦੀ ਹੋਵੇ ਤਾਂ ਕੀ ਹੋਵੇਗਾ? ਤਾਂ ਕੀ ਮੈਂ ਤੁਹਾਡੇ ਪੁੱਤਰ ਨੂੰ ਉਸ ਦੇਸ਼ ਵਿੱਚ ਵਾਪਸ ਲੈ ਜਾਵਾਂ ਜਿਸ ਤੋਂ ਤੁਸੀਂ ਆਏ ਸੀ?”