ਉਤਪਤ 24

ਉਹ ਕੁੜੀ ਬਹੁਤ ਸੋਹਣੀ ਅਤੇ ਕੁਆਰੀ ਸੀ ਅਤੇ ਉਸ ਨੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਉਹ ਖੂਹ ਵਿੱਚ ਗਈ, ਆਪਣਾ ਘੜਾ ਭਰਿਆ ਅਤੇ ਦੁਬਾਰਾ ਉੱਪਰ ਆ ਗਈ।

Genesis 24:16 (UKJV) And the damsel was very fair to look upon, a virgin, neither had any man known her: and she went down to the well, and filled her pitcher, and came up.

14ਅਜਿਹਾ ਹੋਵੇ ਕਿ ਜਦੋਂ ਮੈਂ ਕਿਸੇ ਮੁਟਿਆਰ ਨੂੰ ਕਹਾਂ, ‘ਮਿਹਰਬਾਨੀ ਕਰਕੇ ਆਪਣਾ ਘੜਾ ਹੇਠਾਂ ਕਰ ਦੇ ਤਾਂ ਜੋ ਮੈਂ ਪੀ ਲਵਾਂ,’ ਅਤੇ ਉਹ ਆਖੇ, ‘ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਪਿਲਾਵਾਂਗੀ’ ਸੋ ਉਹੀ ਹੋਵੋ। ਜਿਸ ਨੂੰ ਤੂੰ ਆਪਣੇ ਸੇਵਕ ਇਸਹਾਕ ਲਈ ਚੁਣਿਆ ਹੈ। ਇਸ ਤੋਂ ਮੈਂ ਜਾਣ ਜਾਵਾਂਗਾ ਕਿ ਤੁਸੀਂ ਮੇਰੇ ਮਾਲਕ ਉੱਤੇ ਕਿਰਪਾ ਕੀਤੀ ਹੈ।”

15ਇਸ ਤੋਂ ਪਹਿਲਾਂ ਕਿ ਉਹ ਪ੍ਰਾਰਥਨਾ ਕਰ ਲੈਂਦਾ, ਰਿਬਕਾਹ ਆਪਣਾ ਘੜਾ ਆਪਣੇ ਮੋਢੇ ਉੱਤੇ ਰੱਖ ਕੇ ਬਾਹਰ ਆਈ। ਉਹ ਮਿਲਕਾਹ ਦੇ ਪੁੱਤਰ ਬਥੂਏਲ ਦੀ ਧੀ ਸੀ, ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਪਤਨੀ ਸੀ।

16ਉਹ ਕੁੜੀ ਬਹੁਤ ਸੋਹਣੀ ਅਤੇ ਕੁਆਰੀ ਸੀ ਅਤੇ ਉਸ ਨੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਉਹ ਖੂਹ ਵਿੱਚ ਗਈ, ਆਪਣਾ ਘੜਾ ਭਰਿਆ ਅਤੇ ਦੁਬਾਰਾ ਉੱਪਰ ਆ ਗਈ।

17ਨੌਕਰ ਛੇਤੀ ਨਾਲ ਉਸ ਨੂੰ ਮਿਲਣ ਆਇਆ ਅਤੇ ਆਖਿਆ, ਕਿਰਪਾ ਕਰਕੇ ਮੈਨੂੰ ਆਪਣੇ ਘੜੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਪਿਲਾ।

18ਉਸ ਨੇ ਕਿਹਾ, “ਪੀਓ, ਮੇਰੇ ਮਾਲਕ,” ਅਤੇ ਝੱਟ ਘੜਾ ਆਪਣੇ ਹੱਥਾਂ ਉੱਤੇ ਉਤਾਰਿਆ ਅਤੇ ਉਸਨੂੰ ਪੀਣ ਲਈ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.