ਉਤਪਤ 24

ਉਸ ਨੇ ਕਿਹਾ, “ਆਓ, ਹੇ ਯਾਹਵੇਹ ਦੇ ਮੁਬਾਰਕ ਆਓ। ਤੁਸੀਂ ਇੱਥੇ ਬਾਹਰ ਕਿਉਂ ਖੜ੍ਹੇ ਹੋ? ਮੈਂ ਘਰ ਅਤੇ ਊਠਾਂ ਲਈ ਜਗ੍ਹਾ ਤਿਆਰ ਕਰ ਲਈ ਹੈ।”

Genesis 24:31 (UKJV) And he said, Come in, you blessed of the LORD; wherefore stand you without? for I have prepared the house, and room for the camels.

29ਹੁਣ ਰਿਬਕਾਹ ਦਾ ਇੱਕ ਭਰਾ ਸੀ ਜਿਸਦਾ ਨਾਮ ਲਾਬਾਨ ਸੀ ਅਤੇ ਲਾਬਾਨ ਬਾਹਰ ਨੂੰ ਦੌੜ ਕੇ ਖੂਹ ਵੱਲ ਉਸ ਆਦਮੀ ਕੋਲ ਗਿਆ।

30ਜਿਵੇਂ ਹੀ ਉਸ ਨੇ ਨੱਕ ਦੀ ਨੱਥ ਅਤੇ ਆਪਣੀ ਭੈਣ ਦੀਆਂ ਬਾਹਾਂ ਵਿੱਚ ਕੰਗਣ ਵੇਖੇ ਅਤੇ ਰਿਬਕਾਹ ਨੂੰ ਸੁਣਿਆ ਕਿ ਉਸ ਆਦਮੀ ਨੇ ਉਸ ਨੂੰ ਕੀ ਕਿਹਾ ਸੀ, ਉਹ ਉਸ ਆਦਮੀ ਕੋਲ ਗਿਆ ਅਤੇ ਉਸ ਨੂੰ ਝਰਨੇ ਦੇ ਕੋਲ ਊਠਾਂ ਕੋਲ ਖੜ੍ਹਾ ਵੇਖਿਆ।

31ਉਸ ਨੇ ਕਿਹਾ, “ਆਓ, ਹੇ ਯਾਹਵੇਹ ਦੇ ਮੁਬਾਰਕ ਆਓ। ਤੁਸੀਂ ਇੱਥੇ ਬਾਹਰ ਕਿਉਂ ਖੜ੍ਹੇ ਹੋ? ਮੈਂ ਘਰ ਅਤੇ ਊਠਾਂ ਲਈ ਜਗ੍ਹਾ ਤਿਆਰ ਕਰ ਲਈ ਹੈ।”

32ਤਾਂ ਉਹ ਮਨੁੱਖ ਘਰ ਨੂੰ ਗਿਆ ਅਤੇ ਊਠ ਉਤਾਰੇ ਗਏ। ਊਠਾਂ ਲਈ ਤੂੜੀ ਅਤੇ ਚਾਰਾ ਲਿਆਂਦਾ ਗਿਆ, ਅਤੇ ਉਸਦੇ ਅਤੇ ਉਸਦੇ ਆਦਮੀਆਂ ਲਈ ਆਪਣੇ ਪੈਰ ਧੋਣ ਲਈ ਪਾਣੀ ਦਿੱਤਾ।

33ਤਦ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਨੇ ਆਖਿਆ, ਮੈਂ ਉਦੋਂ ਤੱਕ ਨਹੀਂ ਖਾਵਾਂਗਾ ਜਦੋਂ ਤੱਕ ਮੈਂ ਤੁਹਾਨੂੰ ਨਾ ਦੱਸਾਂ ਜੋ ਮੈਂ ਕਹਿਣਾ ਹੈ। ਲਾਬਾਨ ਨੇ ਕਿਹਾ, “ਫਿਰ ਸਾਨੂੰ ਦੱਸੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.