ਉਤਪਤ 24

ਜਿਵੇਂ ਹੀ ਉਸ ਨੇ ਨੱਕ ਦੀ ਨੱਥ ਅਤੇ ਆਪਣੀ ਭੈਣ ਦੀਆਂ ਬਾਹਾਂ ਵਿੱਚ ਕੰਗਣ ਵੇਖੇ ਅਤੇ ਰਿਬਕਾਹ ਨੂੰ ਸੁਣਿਆ ਕਿ ਉਸ ਆਦਮੀ ਨੇ ਉਸ ਨੂੰ ਕੀ ਕਿਹਾ ਸੀ, ਉਹ ਉਸ ਆਦਮੀ ਕੋਲ ਗਿਆ ਅਤੇ ਉਸ ਨੂੰ ਝਰਨੇ ਦੇ ਕੋਲ ਊਠਾਂ ਕੋਲ ਖੜ੍ਹਾ ਵੇਖਿਆ।

Genesis 24:30 (UKJV) And it came to pass, when he saw the earring and bracelets upon his sister's hands, and when he heard the words of Rebekah his sister, saying, Thus spoke the man unto me; that he came unto the man; and, behold, he stood by the camels at the well.

28ਉਹ ਮੁਟਿਆਰ ਭੱਜ ਕੇ ਆਈ ਅਤੇ ਆਪਣੀ ਮਾਤਾ ਦੇ ਘਰ ਵਾਲਿਆਂ ਨੂੰ ਇਨ੍ਹਾਂ ਗੱਲਾਂ ਬਾਰੇ ਦੱਸਿਆ।

29ਹੁਣ ਰਿਬਕਾਹ ਦਾ ਇੱਕ ਭਰਾ ਸੀ ਜਿਸਦਾ ਨਾਮ ਲਾਬਾਨ ਸੀ ਅਤੇ ਲਾਬਾਨ ਬਾਹਰ ਨੂੰ ਦੌੜ ਕੇ ਖੂਹ ਵੱਲ ਉਸ ਆਦਮੀ ਕੋਲ ਗਿਆ।

30ਜਿਵੇਂ ਹੀ ਉਸ ਨੇ ਨੱਕ ਦੀ ਨੱਥ ਅਤੇ ਆਪਣੀ ਭੈਣ ਦੀਆਂ ਬਾਹਾਂ ਵਿੱਚ ਕੰਗਣ ਵੇਖੇ ਅਤੇ ਰਿਬਕਾਹ ਨੂੰ ਸੁਣਿਆ ਕਿ ਉਸ ਆਦਮੀ ਨੇ ਉਸ ਨੂੰ ਕੀ ਕਿਹਾ ਸੀ, ਉਹ ਉਸ ਆਦਮੀ ਕੋਲ ਗਿਆ ਅਤੇ ਉਸ ਨੂੰ ਝਰਨੇ ਦੇ ਕੋਲ ਊਠਾਂ ਕੋਲ ਖੜ੍ਹਾ ਵੇਖਿਆ।

31ਉਸ ਨੇ ਕਿਹਾ, “ਆਓ, ਹੇ ਯਾਹਵੇਹ ਦੇ ਮੁਬਾਰਕ ਆਓ। ਤੁਸੀਂ ਇੱਥੇ ਬਾਹਰ ਕਿਉਂ ਖੜ੍ਹੇ ਹੋ? ਮੈਂ ਘਰ ਅਤੇ ਊਠਾਂ ਲਈ ਜਗ੍ਹਾ ਤਿਆਰ ਕਰ ਲਈ ਹੈ।”

32ਤਾਂ ਉਹ ਮਨੁੱਖ ਘਰ ਨੂੰ ਗਿਆ ਅਤੇ ਊਠ ਉਤਾਰੇ ਗਏ। ਊਠਾਂ ਲਈ ਤੂੜੀ ਅਤੇ ਚਾਰਾ ਲਿਆਂਦਾ ਗਿਆ, ਅਤੇ ਉਸਦੇ ਅਤੇ ਉਸਦੇ ਆਦਮੀਆਂ ਲਈ ਆਪਣੇ ਪੈਰ ਧੋਣ ਲਈ ਪਾਣੀ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.