ਉਤਪਤ 24

ਤਾਂ ਉਸ ਨੇ ਆਖਿਆ, ਮੈਂ ਅਬਰਾਹਾਮ ਦਾ ਸੇਵਕ ਹਾਂ।

Genesis 24:34 (UKJV) And he said, I am Abraham's servant.

32ਤਾਂ ਉਹ ਮਨੁੱਖ ਘਰ ਨੂੰ ਗਿਆ ਅਤੇ ਊਠ ਉਤਾਰੇ ਗਏ। ਊਠਾਂ ਲਈ ਤੂੜੀ ਅਤੇ ਚਾਰਾ ਲਿਆਂਦਾ ਗਿਆ, ਅਤੇ ਉਸਦੇ ਅਤੇ ਉਸਦੇ ਆਦਮੀਆਂ ਲਈ ਆਪਣੇ ਪੈਰ ਧੋਣ ਲਈ ਪਾਣੀ ਦਿੱਤਾ।

33ਤਦ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਨੇ ਆਖਿਆ, ਮੈਂ ਉਦੋਂ ਤੱਕ ਨਹੀਂ ਖਾਵਾਂਗਾ ਜਦੋਂ ਤੱਕ ਮੈਂ ਤੁਹਾਨੂੰ ਨਾ ਦੱਸਾਂ ਜੋ ਮੈਂ ਕਹਿਣਾ ਹੈ। ਲਾਬਾਨ ਨੇ ਕਿਹਾ, “ਫਿਰ ਸਾਨੂੰ ਦੱਸੋ।”

34ਤਾਂ ਉਸ ਨੇ ਆਖਿਆ, ਮੈਂ ਅਬਰਾਹਾਮ ਦਾ ਸੇਵਕ ਹਾਂ।

35ਯਾਹਵੇਹ ਨੇ ਮੇਰੇ ਮਾਲਕ ਨੂੰ ਬਹੁਤ ਅਸੀਸ ਦਿੱਤੀ ਹੈ, ਅਤੇ ਉਹ ਧਨਵਾਨ ਹੋ ਗਿਆ ਹੈ। ਉਸਨੇ ਉਸਨੂੰ ਭੇਡਾਂ ਅਤੇ ਡੰਗਰ, ਚਾਂਦੀ ਅਤੇ ਸੋਨਾ, ਦਾਸ ਅਤੇ ਦਾਸੀਆਂ, ਊਠ ਅਤੇ ਗਧੇ ਦਿੱਤੇ ਹਨ।

36ਅਤੇ ਮੇਰੇ ਸੁਆਮੀ ਦੀ ਪਤਨੀ ਸਾਰਾਹ ਨੇ ਬੁਢਾਪੇ ਵਿੱਚ ਉਸ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.