ਉਤਪਤ 24

ਯਾਹਵੇਹ ਨੇ ਮੇਰੇ ਮਾਲਕ ਨੂੰ ਬਹੁਤ ਅਸੀਸ ਦਿੱਤੀ ਹੈ, ਅਤੇ ਉਹ ਧਨਵਾਨ ਹੋ ਗਿਆ ਹੈ। ਉਸਨੇ ਉਸਨੂੰ ਭੇਡਾਂ ਅਤੇ ਡੰਗਰ, ਚਾਂਦੀ ਅਤੇ ਸੋਨਾ, ਦਾਸ ਅਤੇ ਦਾਸੀਆਂ, ਊਠ ਅਤੇ ਗਧੇ ਦਿੱਤੇ ਹਨ।

Genesis 24:35 (UKJV) And the LORD has blessed my master greatly; and he is become great: and he has given him flocks, and herds, and silver, and gold, and male servants, and maidservants, and camels, and asses.

33ਤਦ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਨੇ ਆਖਿਆ, ਮੈਂ ਉਦੋਂ ਤੱਕ ਨਹੀਂ ਖਾਵਾਂਗਾ ਜਦੋਂ ਤੱਕ ਮੈਂ ਤੁਹਾਨੂੰ ਨਾ ਦੱਸਾਂ ਜੋ ਮੈਂ ਕਹਿਣਾ ਹੈ। ਲਾਬਾਨ ਨੇ ਕਿਹਾ, “ਫਿਰ ਸਾਨੂੰ ਦੱਸੋ।”

34ਤਾਂ ਉਸ ਨੇ ਆਖਿਆ, ਮੈਂ ਅਬਰਾਹਾਮ ਦਾ ਸੇਵਕ ਹਾਂ।

35ਯਾਹਵੇਹ ਨੇ ਮੇਰੇ ਮਾਲਕ ਨੂੰ ਬਹੁਤ ਅਸੀਸ ਦਿੱਤੀ ਹੈ, ਅਤੇ ਉਹ ਧਨਵਾਨ ਹੋ ਗਿਆ ਹੈ। ਉਸਨੇ ਉਸਨੂੰ ਭੇਡਾਂ ਅਤੇ ਡੰਗਰ, ਚਾਂਦੀ ਅਤੇ ਸੋਨਾ, ਦਾਸ ਅਤੇ ਦਾਸੀਆਂ, ਊਠ ਅਤੇ ਗਧੇ ਦਿੱਤੇ ਹਨ।

36ਅਤੇ ਮੇਰੇ ਸੁਆਮੀ ਦੀ ਪਤਨੀ ਸਾਰਾਹ ਨੇ ਬੁਢਾਪੇ ਵਿੱਚ ਉਸ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ।

37ਅਤੇ ਮੇਰੇ ਸੁਆਮੀ ਨੇ ਮੈਨੂੰ ਸਹੁੰ ਚੁਕਾਈ ਅਤੇ ਆਖਿਆ, ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਦੇ ਦੇਸ਼ ਵਿੱਚ ਮੈਂ ਰਹਿੰਦਾ ਹਾਂ, ਮੇਰੇ ਪੁੱਤਰ ਲਈ ਪਤਨੀ ਨਾ ਲਿਆਵੀਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.