35ਯਾਹਵੇਹ ਨੇ ਮੇਰੇ ਮਾਲਕ ਨੂੰ ਬਹੁਤ ਅਸੀਸ ਦਿੱਤੀ ਹੈ, ਅਤੇ ਉਹ ਧਨਵਾਨ ਹੋ ਗਿਆ ਹੈ। ਉਸਨੇ ਉਸਨੂੰ ਭੇਡਾਂ ਅਤੇ ਡੰਗਰ, ਚਾਂਦੀ ਅਤੇ ਸੋਨਾ, ਦਾਸ ਅਤੇ ਦਾਸੀਆਂ, ਊਠ ਅਤੇ ਗਧੇ ਦਿੱਤੇ ਹਨ।
36ਅਤੇ ਮੇਰੇ ਸੁਆਮੀ ਦੀ ਪਤਨੀ ਸਾਰਾਹ ਨੇ ਬੁਢਾਪੇ ਵਿੱਚ ਉਸ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ।
37ਅਤੇ ਮੇਰੇ ਸੁਆਮੀ ਨੇ ਮੈਨੂੰ ਸਹੁੰ ਚੁਕਾਈ ਅਤੇ ਆਖਿਆ, ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਦੇ ਦੇਸ਼ ਵਿੱਚ ਮੈਂ ਰਹਿੰਦਾ ਹਾਂ, ਮੇਰੇ ਪੁੱਤਰ ਲਈ ਪਤਨੀ ਨਾ ਲਿਆਵੀਂ,
38ਪਰ ਮੇਰੇ ਪਿਉ ਦੇ ਘਰਾਣੇ ਅਤੇ ਮੇਰੇ ਘਰ ਜਾ ਅਤੇ ਮੇਰੇ ਪੁੱਤਰ ਲਈ ਪਤਨੀ ਲੈ ਆਵੀਂ।
39“ਤਦ ਮੈਂ ਆਪਣੇ ਸੁਆਮੀ ਨੂੰ ਪੁੱਛਿਆ, ‘ਜੇ ਉਹ ਔਰਤ ਮੇਰੇ ਨਾਲ ਵਾਪਸ ਨਾ ਆਵੇ ਤਾਂ ਕੀ ਹੋਵੇਗਾ?’