39“ਤਦ ਮੈਂ ਆਪਣੇ ਸੁਆਮੀ ਨੂੰ ਪੁੱਛਿਆ, ‘ਜੇ ਉਹ ਔਰਤ ਮੇਰੇ ਨਾਲ ਵਾਪਸ ਨਾ ਆਵੇ ਤਾਂ ਕੀ ਹੋਵੇਗਾ?’
40“ਉਸ ਨੇ ਉੱਤਰ ਦਿੱਤਾ, ‘ਯਾਹਵੇਹ, ਜਿਸ ਦੇ ਅੱਗੇ ਮੈਂ ਵਫ਼ਾਦਾਰੀ ਨਾਲ ਚੱਲਿਆ ਹਾਂ, ਆਪਣੇ ਦੂਤ ਨੂੰ ਤੇਰੇ ਨਾਲ ਭੇਜੇਗਾ ਅਤੇ ਤੇਰੀ ਯਾਤਰਾ ਨੂੰ ਸਫਲ ਕਰੇਗਾ, ਤਾਂ ਜੋ ਤੂੰ ਮੇਰੇ ਪੁੱਤਰ ਲਈ ਮੇਰੇ ਆਪਣੇ ਕਬੀਲੇ ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਇੱਕ ਪਤਨੀ ਲਿਆ ਸਕੇ।
41ਤੂੰ ਮੇਰੀ ਸਹੁੰ ਤੋਂ ਮੁਕਤ ਹੋ ਜਾਵੇਗਾ, ਜਦ ਤੂੰ ਮੇਰੇ ਘਰਾਣੇ ਵਿੱਚ ਜਾਵੇਂਗਾ, ਉਹ ਤੈਨੂੰ ਦੇਣ ਤੋਂ ਇਨਕਾਰ ਕਰ ਦੇਣ ਤਾਂ ਤੂੰ ਮੇਰੀ ਸਹੁੰ ਤੋਂ ਮੁਕਤ ਹੋ ਜਾਵੇਗਾ।’
42“ਮੈਂ ਕਿਹਾ, ‘ਹੇ ਯਾਹਵੇਹ, ਜਦੋਂ ਮੈਂ ਅੱਜ ਬਸੰਤ ਵਿੱਚ ਆਇਆ, ਮੇਰੇ ਮਾਲਕ ਅਬਰਾਹਾਮ ਦੇ ਪਰਮੇਸ਼ਵਰ, ਜੇਕਰ ਤੁਸੀਂ ਚਾਹੋ, ਕਿਰਪਾ ਕਰਕੇ ਉਸ ਸਫ਼ਰ ਨੂੰ ਸਫ਼ਲਤਾ ਪ੍ਰਦਾਨ ਕਰੋ ਜਿਸ ਉੱਤੇ ਮੈਂ ਆਇਆ ਹਾਂ।
43ਵੇਖੋ, ਮੈਂ ਇਸ ਚਸ਼ਮੇ ਦੇ ਕੋਲ ਖੜ੍ਹਾ ਹਾਂ। ਜੇ ਕੋਈ ਮੁਟਿਆਰ ਪਾਣੀ ਭਰਨ ਲਈ ਬਾਹਰ ਆਉਂਦੀ ਹੈ ਅਤੇ ਮੈਂ ਉਸ ਨੂੰ ਕਹਾਂ, “ਕਿਰਪਾ ਕਰਕੇ ਮੈਨੂੰ ਆਪਣੇ ਘੜੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਪੀਣ ਦਿਓ,”