43ਵੇਖੋ, ਮੈਂ ਇਸ ਚਸ਼ਮੇ ਦੇ ਕੋਲ ਖੜ੍ਹਾ ਹਾਂ। ਜੇ ਕੋਈ ਮੁਟਿਆਰ ਪਾਣੀ ਭਰਨ ਲਈ ਬਾਹਰ ਆਉਂਦੀ ਹੈ ਅਤੇ ਮੈਂ ਉਸ ਨੂੰ ਕਹਾਂ, “ਕਿਰਪਾ ਕਰਕੇ ਮੈਨੂੰ ਆਪਣੇ ਘੜੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਪੀਣ ਦਿਓ,”
44ਅਤੇ ਜੇ ਉਹ ਮੈਨੂੰ ਕਹੇ, “ਪੀਓ ਅਤੇ ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ,” ਤਾਂ ਉਸ ਨੂੰ ਯਾਹਵੇਹ ਨੇ ਮੇਰੇ ਮਾਲਕ ਦੇ ਪੁੱਤਰ ਲਈ ਚੁਣਿਆ ਹੈ।’
45“ਇਸ ਤੋਂ ਪਹਿਲਾਂ ਕਿ ਮੈਂ ਆਪਣੇ ਮਨ ਵਿੱਚ ਪ੍ਰਾਰਥਨਾ ਕਰਾਂ, ਰਿਬਕਾਹ ਆਪਣਾ ਘੜਾ ਆਪਣੇ ਮੋਢੇ ਉੱਤੇ ਰੱਖ ਕੇ ਬਾਹਰ ਆਈ। ਉਹ ਚਸ਼ਮੇ ਕੋਲ ਗਈ ਅਤੇ ਪਾਣੀ ਭਰਿਆ ਅਤੇ ਮੈਂ ਉਸ ਨੂੰ ਕਿਹਾ, ‘ਕਿਰਪਾ ਕਰਕੇ ਮੈਨੂੰ ਪਾਣੀ ਪਿਲਾਓ।’
46“ਉਸਨੇ ਝੱਟ ਆਪਣੇ ਮੋਢੇ ਤੋਂ ਆਪਣਾ ਘੜਾ ਉਤਾਰਿਆ ਅਤੇ ਕਿਹਾ, ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਦਿਆਂਗੀ। ਇਸ ਲਈ ਮੈਂ ਪੀਤਾ ਅਤੇ ਉਸਨੇ ਊਠਾਂ ਨੂੰ ਵੀ ਪਾਣੀ ਪਿਲਾਇਆ।
47“ਮੈਂ ਉਸ ਨੂੰ ਪੁੱਛਿਆ, ‘ਤੂੰ ਕਿਸ ਦੀ ਧੀ ਹੈ?’ “ਉਸਨੇ ਆਖਿਆ, ‘ਨਾਹੋਰ ਦੇ ਪੁੱਤਰ ਬਥੂਏਲ ਦੀ ਧੀ, ਜਿਸ ਨੂੰ ਮਿਲਕਾਹ ਨੇ ਜਨਮ ਦਿੱਤਾ।’ “ਫਿਰ ਮੈਂ ਉਸ ਦੇ ਨੱਕ ਵਿੱਚ ਨੱਥ ਅਤੇ ਉਸ ਦੀਆਂ ਬਾਹਾਂ ਵਿੱਚ ਕੰਗਣ ਪਾ ਦਿੱਤੇ,