ਉਤਪਤ 24

“ਮੈਂ ਉਸ ਨੂੰ ਪੁੱਛਿਆ, ‘ਤੂੰ ਕਿਸ ਦੀ ਧੀ ਹੈ?’ “ਉਸਨੇ ਆਖਿਆ, ‘ਨਾਹੋਰ ਦੇ ਪੁੱਤਰ ਬਥੂਏਲ ਦੀ ਧੀ, ਜਿਸ ਨੂੰ ਮਿਲਕਾਹ ਨੇ ਜਨਮ ਦਿੱਤਾ।’ “ਫਿਰ ਮੈਂ ਉਸ ਦੇ ਨੱਕ ਵਿੱਚ ਨੱਥ ਅਤੇ ਉਸ ਦੀਆਂ ਬਾਹਾਂ ਵਿੱਚ ਕੰਗਣ ਪਾ ਦਿੱਤੇ,

Genesis 24:47 (UKJV) And I asked her, and said, Whose daughter are you? And she said, the daughter of Bethuel, Nahor's son, whom Milcah bare unto him: and I put the earring upon her face, and the bracelets upon her hands.

45“ਇਸ ਤੋਂ ਪਹਿਲਾਂ ਕਿ ਮੈਂ ਆਪਣੇ ਮਨ ਵਿੱਚ ਪ੍ਰਾਰਥਨਾ ਕਰਾਂ, ਰਿਬਕਾਹ ਆਪਣਾ ਘੜਾ ਆਪਣੇ ਮੋਢੇ ਉੱਤੇ ਰੱਖ ਕੇ ਬਾਹਰ ਆਈ। ਉਹ ਚਸ਼ਮੇ ਕੋਲ ਗਈ ਅਤੇ ਪਾਣੀ ਭਰਿਆ ਅਤੇ ਮੈਂ ਉਸ ਨੂੰ ਕਿਹਾ, ‘ਕਿਰਪਾ ਕਰਕੇ ਮੈਨੂੰ ਪਾਣੀ ਪਿਲਾਓ।’

46“ਉਸਨੇ ਝੱਟ ਆਪਣੇ ਮੋਢੇ ਤੋਂ ਆਪਣਾ ਘੜਾ ਉਤਾਰਿਆ ਅਤੇ ਕਿਹਾ, ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਦਿਆਂਗੀ। ਇਸ ਲਈ ਮੈਂ ਪੀਤਾ ਅਤੇ ਉਸਨੇ ਊਠਾਂ ਨੂੰ ਵੀ ਪਾਣੀ ਪਿਲਾਇਆ।

47“ਮੈਂ ਉਸ ਨੂੰ ਪੁੱਛਿਆ, ‘ਤੂੰ ਕਿਸ ਦੀ ਧੀ ਹੈ?’ “ਉਸਨੇ ਆਖਿਆ, ‘ਨਾਹੋਰ ਦੇ ਪੁੱਤਰ ਬਥੂਏਲ ਦੀ ਧੀ, ਜਿਸ ਨੂੰ ਮਿਲਕਾਹ ਨੇ ਜਨਮ ਦਿੱਤਾ।’ “ਫਿਰ ਮੈਂ ਉਸ ਦੇ ਨੱਕ ਵਿੱਚ ਨੱਥ ਅਤੇ ਉਸ ਦੀਆਂ ਬਾਹਾਂ ਵਿੱਚ ਕੰਗਣ ਪਾ ਦਿੱਤੇ,

48ਅਤੇ ਮੈਂ ਆਪਣਾ ਸਿਰ ਝੁਕਾ ਕੇ ਯਾਹਵੇਹ ਅੱਗੇ ਮੱਥਾ ਟੇਕਿਆ ਅਤੇ ਮੈਂ ਯਾਹਵੇਹ, ਮੇਰੇ ਮਾਲਕ ਅਬਰਾਹਾਮ ਦੇ ਪਰਮੇਸ਼ਵਰ ਦੀ ਉਸਤਤ ਕੀਤੀ, ਜਿਸ ਨੇ ਮੈਨੂੰ ਮੇਰੇ ਮਾਲਕ ਦੇ ਭਰਾ ਦੀ ਪੋਤੀ ਨੂੰ ਉਸਦੇ ਪੁੱਤਰ ਲਈ ਪ੍ਰਾਪਤ ਕਰਨ ਲਈ ਸਹੀ ਰਸਤੇ ਉੱਤੇ ਲਿਆਇਆ ਸੀ।

49ਹੁਣ ਜੇਕਰ ਤੁਸੀਂ ਮੇਰੇ ਮਾਲਕ ਉੱਤੇ ਦਯਾ ਅਤੇ ਵਫ਼ਾਦਾਰੀ ਦਿਖਾਓਗੇ, ਤਾਂ ਮੈਨੂੰ ਦੱਸੋ ਅਤੇ ਜੇਕਰ ਨਹੀਂ, ਤਾਂ ਵੀ ਮੈਨੂੰ ਦੱਸੋ, ਤਾਂ ਜੋ ਮੈਂ ਜਾਣ ਸਕਾਂ ਕਿ ਕਿਸ ਰਾਹ ਨੂੰ ਮੁੜਨਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.