46“ਉਸਨੇ ਝੱਟ ਆਪਣੇ ਮੋਢੇ ਤੋਂ ਆਪਣਾ ਘੜਾ ਉਤਾਰਿਆ ਅਤੇ ਕਿਹਾ, ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਦਿਆਂਗੀ। ਇਸ ਲਈ ਮੈਂ ਪੀਤਾ ਅਤੇ ਉਸਨੇ ਊਠਾਂ ਨੂੰ ਵੀ ਪਾਣੀ ਪਿਲਾਇਆ।
47“ਮੈਂ ਉਸ ਨੂੰ ਪੁੱਛਿਆ, ‘ਤੂੰ ਕਿਸ ਦੀ ਧੀ ਹੈ?’ “ਉਸਨੇ ਆਖਿਆ, ‘ਨਾਹੋਰ ਦੇ ਪੁੱਤਰ ਬਥੂਏਲ ਦੀ ਧੀ, ਜਿਸ ਨੂੰ ਮਿਲਕਾਹ ਨੇ ਜਨਮ ਦਿੱਤਾ।’ “ਫਿਰ ਮੈਂ ਉਸ ਦੇ ਨੱਕ ਵਿੱਚ ਨੱਥ ਅਤੇ ਉਸ ਦੀਆਂ ਬਾਹਾਂ ਵਿੱਚ ਕੰਗਣ ਪਾ ਦਿੱਤੇ,
48ਅਤੇ ਮੈਂ ਆਪਣਾ ਸਿਰ ਝੁਕਾ ਕੇ ਯਾਹਵੇਹ ਅੱਗੇ ਮੱਥਾ ਟੇਕਿਆ ਅਤੇ ਮੈਂ ਯਾਹਵੇਹ, ਮੇਰੇ ਮਾਲਕ ਅਬਰਾਹਾਮ ਦੇ ਪਰਮੇਸ਼ਵਰ ਦੀ ਉਸਤਤ ਕੀਤੀ, ਜਿਸ ਨੇ ਮੈਨੂੰ ਮੇਰੇ ਮਾਲਕ ਦੇ ਭਰਾ ਦੀ ਪੋਤੀ ਨੂੰ ਉਸਦੇ ਪੁੱਤਰ ਲਈ ਪ੍ਰਾਪਤ ਕਰਨ ਲਈ ਸਹੀ ਰਸਤੇ ਉੱਤੇ ਲਿਆਇਆ ਸੀ।
49ਹੁਣ ਜੇਕਰ ਤੁਸੀਂ ਮੇਰੇ ਮਾਲਕ ਉੱਤੇ ਦਯਾ ਅਤੇ ਵਫ਼ਾਦਾਰੀ ਦਿਖਾਓਗੇ, ਤਾਂ ਮੈਨੂੰ ਦੱਸੋ ਅਤੇ ਜੇਕਰ ਨਹੀਂ, ਤਾਂ ਵੀ ਮੈਨੂੰ ਦੱਸੋ, ਤਾਂ ਜੋ ਮੈਂ ਜਾਣ ਸਕਾਂ ਕਿ ਕਿਸ ਰਾਹ ਨੂੰ ਮੁੜਨਾ ਹੈ।”
50ਲਾਬਾਨ ਅਤੇ ਬਥੂਏਲ ਨੇ ਉੱਤਰ ਦਿੱਤਾ, “ਇਹ ਯਾਹਵੇਹ ਵੱਲੋਂ ਹੈ, ਅਸੀਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੁਝ ਨਹੀਂ ਕਹਿ ਸਕਦੇ।